ਤਿਪ-ਤਿਪ ਡਿੱਗਦੇ ਹੰਝੂਆਂ ਦਾ
ਤਿਪ-ਤਿਪ ਡਿੱਗਦੇ ਹੰਝੂਆਂ ਦਾ
ਤਿਪ-ਤਿਪ ਡਿੱਗਦੇ ਹੰਝੂਆਂ ਦਾ ਹਾਏ ਮੁੱਲ ਕਿਸੇ ਨੇ ਪਾਉਣਾ ਨਹੀ,
ਅੱਖੀਉ ਨਾ ਤੱਕਿਉ ਰਾਹਾਂ ਨੂੰ ਜੋ ਚਲੇ ਗਏ ਉਹਨਾਂ ਆਉਣਾ ਨਹੀ..
ਜਾਣ ਵਾਲੇ ਤਾਂ ਛੱਡ ਗਏ ਸਾਡੇ ਨਾਲ ਕਿੰਨੇ ਸਵਾਲ ਜੁੜੇ ,
ਗੱਲ ਕਰਕੇ ਪੈਡੇਂ ਲੰਮਿਆ ਦੀ ਦੋ ਕਦਮ ਨਾ ਸਾਡੇ ਨਾਲ ਤੁਰੇ,
ਇਥੇ ਵਾਅਦਾ ਕਰਕੇ ਉਮਰਾਂ ਦਾ ਪਲ ਵੀ ਸਾਥ ਨਿਭਾਉਣਾ ਨਹੀ,
ਅੱਖੀਉ ਨਾ ਤੱਕਿਉ ਰਾਹਾਂ ਨੂੰ ਜੋ ਚਲੇ ਗਏ ਉਹਨਾਂ ਆਉਣਾ ਨਹੀ..
ਸ਼ਾਇਦ ਉਹਦੇ ਲਈ ਪਿਆਰ ਮੇਰਾ ਇਕ ਰਾਤ ਦਾ ਸੁਪਨਾ ਸੀ,
ਜਾਂ ਉਹਨੇ ਮੇਰੀ ਜ਼ਿੰਦਗੀ ਵਿਚ ਪਲ ਦੋ ਪਲ ਰੁਕਣਾ ਸੀ,
ਛੱਡ ਵਾਲੇ ਮਨਾ ਉਏ ਹੁਣ ਦਿਲ ਤੇ ਲਾਉਣਾ ਨਹੀ,
ਅੱਖੀਉ ਨਾ ਤੱਕਿਉ ਰਾਹਾਂ ਨੂੰ ਜੋ ਚਲੇ ਗਏ ਉਹਨਾਂ ਆਉਣਾ ਨਹੀ..