ਯਾਦ ਤੈਨੂੰ ਆਉਣੀਆਂ ਮੇਰੀਆਂ ਗੱਲਾਂ ਤੇ ਮੇਰਾ ਪਿਆਰ
ਯਾਦ ਤੈਨੂੰ ਆਉਣੀਆਂ ਮੇਰੀਆਂ ਗੱਲਾਂ ਤੇ ਮੇਰਾ ਪਿਆਰ
ਪਰ ਉਸ ਵੇਲੇ ਨਾਂ ਮੈਂ ਤੇਰੇ ਕੋਲ ਹੋਣਾ
ਹੂਕ਼ ਹਿਜਰ ਦੀ ਭਰਨੀ ਤੂੰ ਮੁੜ ਮੁੜ
ਪਰ ਉਸ ਵੇਲੇ ਨਾਂ ਬੇੜੀ ਤੇ ਕੰਡੇ ਦਾ ਮੇਲ ਹੋਣਾ
ਸੋਚਾਂ ਮੇਰੀਆਂ ਨੇ ਪਾ ਲੇਣਾ ਜਦ ਤੇਰੇ ਦਿਲ ਤੇ ਘੇਰਾ
ਲਖ ਸੱਦ ਲਵੀਂ ਪਰ ਨਾਂ ਪਾਉਣਾ ਮੈਂ ਕਦੀ ਫੇਰਾ
ਤੱਕ ਤੱਕ ਰਾਹਾਂ ਤੂੰ ਅਖੀਂ ਮਲ ਮਲ ਰੋਣਾ
ਪਰ ਅਫਸੋਸ ਮੇਰਾ ਪਰਛਾਵਾਂ ਵੀ ਤੈਨੂ ਨਜ਼ਰ ਨਹੀ ਆਉਣਾ
ਵਸਾ ਕੇ ਤਸਵੀਰ ਤੇਰੀ ਦਿਲ ਆਪਣੇ ਵਿਚ ਮੈਂ ਤੈਥੋਂ ਬੋਹਤ ਦੂਰ ਹੋਣਾ
ਚੇਤੇ ਕਰ ਕਰ ਤੂੰ ਵੀ ਮੈਨੂੰ ਚੂਰ ਚੂਰ ਹੋਣਾ
ਰਹੂ ਮੇਰੀ ਯਾਦ ਦਾ ਜਗਦਾ ਦੀਵਾ ਸਦਾ ਤੇਰੇ ਵੀ ਦਿਲ ਵਿਚ
ਪਰ ਨਾ ਤੇਰਾ ਦਾਗ ਪਛਤਾਵੇ ਦਾ ਕਿਸੇ ਨੇ ਵੀ ਧੋਣਾ
ਕਹਿੰਦੇ ਨੇ ਨਾ ਮੁੜ ਆਉਂਦਾ ਜਿਵੇਂ ਰੁੜ ਗਿਆ ਪਾਣੀ
ਰੁੜ ਜਾਣਾ ਮੈਂ ਵੀ ਨਾ ਫੇਰ ਕਦੇ ਵੀ ਮੁੜ ਆਉਣਾ
ਹੋਊ ਉਸ ਵੇਲੇ ਤੈਨੂ ਮਨਖ "jeet bai" ਦੀ ਪਾਈ ਕਦਰ ਤੇ ਪਿਆਰ ਦਾ
ਪਰ ਨਾ ਤੇਰੇ ਤੋਂ ਇਸ ਵਿਛੋੜੇ ਨੇ ਕਦੀ ਦੂਰ ਹੋਣਾ
************************************************** *******