ਭਗਤ ਸਿੰਘ ਦੀ ਫੋਟੋ ਕਪੜਿਆਂ ਤੇ ਲਾਈ ਫਿਰਦੇ ਹਾਂ
ਭਗਤ ਸਿੰਘ ਦੀ ਫੋਟੋ ਕਪੜਿਆਂ ਤੇ ਲਾਈ ਫਿਰਦੇ ਹਾਂ
ਇਨਕਲਾਬੀ ਹੋਣ ਦਾ ਢੋਂਗ ਰਚਾਈ ਫਿਰਦੇ ਹਾਂ !
ਲੜਦੇ ਹਾਂ ਕੁੜੀਆਂ ਤੇ ਫੋਕੀ ਟੋਹਰ ਪਿੱਛੇ
ਅਣਖੀ ਯੋਧੇ ਖੁਦ ਨੂੰ ਅਖਵਾਈ ਫਿਰਦੇ ਹਾਂ !
ਰਾਤ ਬੀਤ ਗਈ ਹਾਤਿਆਂ ਤੇ ਬਹਿ ਬਹਿ ਕੇ
ਨਾਮ ਖੁਮਾਰੀ ਦਿਨੇ ਚੜਾਈ ਫਿਰਦੇ ਹਾਂ !
ਮਨ ਦੀ ਕਾਲਿਖ ਜਗ ਜਾਹਿਰ ਨਾ ਹੋ ਜਾਵੇ
ਚਿੱਟੇ ਘੁੱਗੀ ਰੰਗੇ ਵਸਤਰ ਪਾਈ ਫਿਰਦੇ ਹਾਂ !
ਇਰਖਾਂ ਤੇ ਬਦੀ ਹੈਂ ਮਨ ਵਿੱਚ ਭਰੀ ਪਈ
ਸਾਧਾ ਵਾਲਾ ਭੇਸ ਬਣਾਈ ਫਿਰਦੇ ਹਾਂ !
ਵੰਡ ਕੇ ਮੰਦਰ ਦੇ ਬਾਹਰ ਦੁੱਕੀ ਤਿੱਕਿਆਂ
ਪਾਪਾਂ ਤੋ ਆਪਣੇ ਰਾਹਤ ਪਾਈ ਫਿਰਦੇ ਹਾਂ !
ਭੱਵਿਖ ਨੂੰ ਅਪਣੇ ਸਵਰਗ ਬਣਾਉਣ ਲਈ
ਵਰਤਮਾਨ ਨੂੰ ਨਰਕ ਬਣਾਈ ਫਿਰਦੇ ਹਾਂ !
ਦਾਵੇ ਕਰਦੇ ਹਾਂ ਵਫਾ ਦੇ ਹਰ ਵੇਲੇ
ਪਰ ਹਰ ਕੁੜੀ ਤੇ ਅੱਖ ਟਿਕਾਈ ਫਿਰਦੇ ਹਾਂ !