ਕੈਸਾ ਦਸਤੂਰ ਹੈ ਇਸ ਦੁਨਿਆ ਦਾ,
ਕੈਸਾ ਦਸਤੂਰ ਹੈ ਇਸ ਦੁਨਿਆ ਦਾ,
ਕਿ ਕਾਗਜ਼ ਕਲਮ ਵੀ ਜ਼ਾਰੋ ਜ਼ਾਰ ਰੋਏ।
ਕੈਸੇ ਬੇ-ਦਿਲ ਤੇ ਪੱਥਰ ਸ਼ਹਿਰ ਆਏ,
ਰਾਤ ਅਸੀ ਰੋਈਏ,ਦਿਨੇ ਅਖਬਾਰ ਰੋਏ।
ਨੀਰ-ਏ-ਪੰਜਆਬ ਤੋ ਅੱਜ ਸ਼ਰਾਬ ਜਿਆਦਾ,
ਕਿ ਸਤਲੁਜ,ਜ਼ੇਹਲਮ,ਬਿਆਸ,ਰਾਵੀ,ਚਨਾਬ ਰੋਏ।
ਕੈਸੇ ਹੱਥੀ ਥ੍ਹਮਾ ਦਿੱਤੇ ਨੇ ਗੁਲਦਸਤੇ ਤੁਸਾਂ,
ਕਿ ਸਹਿਮੀ ਤੇ ਹੋਈ ਡਰੀ ਬਹਾਰ ਰੋਏ।
ਅੱਜ ਕਿਉ ਗੋਰੇ ਦੇਸ਼ਾ ਦੀਆ ਮਸ਼ੀਨਾ ਬਣੇ,
ਕਿ ਇਕੱਲੜੇ ਰਹੇ ਤੁਹਾਡੇ ਘਰ-ਬਾਰ ਰੋਏ।
ਕਿਸੇ ਦੇ ਵਿਹੜੇ ਦੋ ਫੁੱਲ ਖਿੜੇ ਸਨ,
ਕਿ ਕਰਜ਼ੇ ਕੀਤੀ ਮੌਤ ਦੀ ਪੁਕਾਰ ਰੋਏ।
ਕਿਉ ਪਏ ਅੱਜ ਖੰਜ਼ਰਾ ਦੀ ਖੇਤੀ ਕਰਦੇ,
ਕਿ ਅੱਜ ਮਹਿਕ ਵਿਹੂਣੇ ਸਾਡੇ ਬਾਗ ਰੋਏ।
ਲੜਾਈ ਹਨੇਰੇ ਸੰਗ ਸੀ ਹਨੇਰੀ ਨਾਲ ਨਹੀ,
ਕਿ ਹਵਾ ਵਿੱਚ ਜਗੀ ਹੋਈ ਮਸ਼ਾਲ ਰੋਏ।
ਮੌਤ ਮੇਰੀ ਸੀ ਗ਼ਮਾ ਵਿੱਚ ਮੱਚ ਕੇ ਹੋਈ,
ਕੁਝ ਦਿਲ ਹੱਸੇ ਪਰ ਸੀ ਅੰਗਿਆਰ ਰੋਏ।
sImAr ਜਿਊਦਾ ਤਾ ਬੱਸ ਰਿਹਾ ਰੋਦਾ,
ਦੁਆ ਕਰੀ ਹੁਣ ਉਸਦੇ ਹਰਫ਼ਾ ਦੀ ਮਜ਼ਾਰ ਰੋਏ।