ਕੁਝ ਤਾਂ ਸੀ ਆਪਣੇ ਵਿਚਕਾਰ...
ਕੁਝ ਤਾਂ ਸੀ ਆਪਣੇ ਵਿਚਕਾਰ,
ਕੁਝ ਤਾਂ ਸੀ ਆਪਣੇ ਵਿਚਕਾਰ
ਕੁਝ ਤੂੰ ਭਾਵ ਦਬਾਏ, ਕੁਝ ਮੈਂ
ਕੁਝ ਤੂੰ ਰਾਜ਼ ਛੁਪਾਏ, ਕੁਝ ਮੈਂ
ਪਰ ਕੁਝ ਤਾਂ ਸੀ ਆਪਣੇ ਵਿਚਕਾਰ
ਹੁਣ ਆਪਾਂ ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਾਂ
ਕੰਮਾਂ ਕਾਰਾਂ ਵਿੱਚ ਮਸ਼ਰੂਫ ਹੋ ਚੁੱਕੇ ਹਾਂ
ਪਰ ਆ ਹੀ ਜਾਂਦਾ ਐ ਯਾਦ
ਕੁਝ ਤਾਂ ਸੀ ਆਪਣੇ ਵਿਚਕਾਰ
ਤੇਰੀ ਜ਼ਿੰਦਗੀ ਵਿੱਚ
ਹਮਸਫਰ ਦੀ ਕੋਈ ਲੋੜ ਨਹੀਂ
ਮੇਰੀ ਜ਼ਿੰਦਗੀ ਵਿੱਚ
ਤਨਹਾਈ ਦੀ ਕੋਈ ਥੋੜ ਨਹੀਂ
ਸਮਾਂ ਆਪਣੀ ਚਾਲ ਚੱਲੇਗਾ
ਮੇਰੀ ਥਾਂ ਕੋਈ ਹੋਰ ਲੈ ਚੁੱਕਿਆ
ਤੇਰੀ ਥਾਂ ਕੋਈ ਹੋਰ ਲੈ ਲਵੇਗਾ
ਪਰ ਯਾਦ ਰਹੇਗੀ ਹਮੇਸ਼ਾ
ਕੁਝ ਤਾਂ ਸੀ ਆਪਣੇ ਵਿਚਕਾਰ ...preet