ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ,
ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|
ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ,
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ,
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ….
ਐਂਵੇਂ ਨਾ ਹਲੂਣ ਸਾਡੇ ਦੁਖ਼ ਖਿੰਡ ਜਾਣਗੇ,
ਅੱਖਾਂ ਦੀਆਂ ਸਿੱਪੀਆਂ ਚੋਂ ਮੋਤੀ ਡਿੱਗ ਜਾਣਗੇ,
ਏਹੋ ਨੇ ਗੁਜ਼ਾਰਾ ਸਾਡਾ, ਏਹੋ ਨੇ ਸਹਾਰਾ ਸਾਡਾ,
ਏਹੋ ਸਾਡੇ ਸੱਜਣਾਂ ਦੀ ਆਖ਼ਰੀ ਵਸੀਅਤ ਵੇ,
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ….
ਜਿਹਦੇ ਕੋਲੇ ਚੰਨ ਉਹਨੂੰ ਤਾਰਿਆਂ ਦੀ ਲੋੜ ਨਹੀਂ,
ਸੱਚ ਨੂੰ ਜ਼ੂਬਾਨ ਦੇ ਸਹਾਰਿਆਂ ਦੀ ਲੋੜ ਨਹੀਂ,
ਜੱਗ ਵੀ ਨਾ ਪੁੱਛੇ ਓਹਨੂੰ, ਰੱਬ ਵੀ ਨਾ ਪੁੱਛੇ ਓਹਨੂੰ,
ਮਰ ਜਾਣੇ “ਜੀਤ” ਜਿਹਦੀ ਮਾੜੀ ਹੋਵੇ ਨੀਤ ਵੇ,
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ,
ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|
ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ,
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ,
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ….