ਜਣੇ ਖਣੇ ਦੇ ਵਸ ਦਾ ਨਈ ...
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,
ਜਣੇ ਖਣੇ ਦੇ ਵਸ ਦਾ ਨਈ,
ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,
ਜਣੇ ਖਣੇ ਦੇ ਵਸ ਦਾ ਨਈ,
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,
ਜਣੇ ਖਣੇ ਦੇ ਵਸ ਦਾ ਨਈ,
ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,
ਜਣੇ ਖਣੇ ਦੇ ਵਸ ਦਾ ਨਈ,
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,
ਜਣੇ ਖਣੇ ਦੇ ਵਸ ਦਾ ਨਈ,
ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,
ਜਣੇ ਖਣੇ ਦੇ ਵਸ ਦਾ ਨਈ,
ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ,
ਜਣੇ ਖਣੇ ਦੇ ਵਸ ਦਾ ਨਈ.......