ਅਲਵਿਦਾ ਮੇਰੇ ਦੋਸਤ ...
ਮੈਂ ਜਾਣਦਾ ਤੇਰੇ ਤੋ ਦੇਖੇ ਨਹੀ ਜਾਦੇ ਮੇਰੇ ਇਹ ਹੰਝੂ,
ਜਿਉਦੇ ਜੀਅ ਤੂੰ ਮੈਨੂੰ ਕਦੇ ਤੰਤੀ ਵਾਅ ਨੀ ਸੀ ਲੱਗਣ ਦਿੱਤੀ,
ਅਪਣਾ ਢਿੱਡ ਵੱਢ ਕੇ ਖਵਾਉਦਾ ਰਿਹਾ ਸੀ ਤੂੰ ਮੈਨੂੰ,
ਯਾਦ ਨੇ ਮੈਨੂੰ ਤੇਰੀਆ ਕੱਢੀਆ ਸਾਰੀਆ ੳਹ ਗਾਲਾ,
ਜਿਹਨਾ ਨੁੰ ਕੱਢਣ ਮਗਰੋ ਤੂੰ ਚੋਰੀ ਚੋਰੀ ਭੂੰਬਾ ਮਾਰ ਕੇ ਰੋਇਆ ਕਰਦਾ ਸੀ,
ਖੌਰੇ ੳਹ ਕਿਹੜਾ ਕੁਲਿਹਣਾ ਵਕਤ ਸੀ,
ਜਦ ਮੈ ਤੈਨੂੰ ਕੱਲੇ ਛੱਡ ਇਸ ਬੇਗਾਨੇ ਮੁਲਕ ''ਚ'' ਆ ਗਿਆ ਸੀ,
ਤੂੰ ਕਿਹਾ ਸ਼ੀ ਪੁੱਤਰਾ ਆਪਨਾ ਖਿਆਲ ਤੂੰ ਹੁਣ ਆਪ ਰੱਖਣਾ,
ਰੱਬ ਪਤਾ ਨੀ ਮੁੜ ਮੇਲ ਕਰਵਾਵੇ ਵੀ ਜਾ ਨਾਂ,
ਤੇ ਮੈ ਅੱਗੋ ਹੱਸ ਕੇ ਜੱਫੀ ਪਾਉਦੇ ਹੋਏ ਕਿਹਾ ਸੀ,
ਕਿ ਮੈ ਗਿਆ ਤੇ ਆਇਆ..
ਮੇਰੇ ਜਾਣ ਮਗਰੋਂ ਤੂੰ ਮੇਰੇ ਨਾਲ ਫੋਨ ਤੇ ਗੱਲ ਕਰਨੋ ਵੀ ਡਰਦਾ ਸੀ,
ਸ਼ਾਇਦ ਤੈਨੂੰ ਪਤਾ ਸੀ ਕਿ ਮੇਰੀ ਅਵਾਜ ਸੁਨਣ ਮਗਰੋ ਤੇਰੇ ਤੋ ਇਹ ਹੰਝੂਆ ਦਾ ਹੜ ਰੋਕਿਆ ਨੀ ਜਾਣਾ,
ਤਾਹੀ ਹਰ ਵਾਰ ਬੇਬੇ ਇਹ ਕਹਿ ਕੇ ਟਾਲ ਦਿੰਦੀ ਸੀ ਕਿ ਪੁੱਤ ਤੇਰਾ ਬਾਪੂ ਬਾਹਰ ਗਿਆ ਕਿਤੇ,
ਪਰ ਉਸ ਵਕਤ ਮੈਨੂੰ ਤੇਰੇ ਨਾਲ ਹੋਣ ਦਾ ਅਹਿਸਾਸ ਹੋ ਜਾਦਾ ਸੀ,
ਪਰ ਤੂੰ ਜਾਣ ਵੇਲੇ ਚੰਗੀ ਨਹੀ ਕੀਤੀ,
ਖੌਰੇ ਮੇਰੀ ਮਾਂ ਨੇ ਵੀ ਏਡਾ ਜਿਗਰਾ ਕਿਵੇ ਕਰ ਲਿਆ ਸੀ,
ਜਿਸਨੇ ਮੈਨੂੰ ਆਖਰੀ ਵਾਰ ਤੇਰਾ ਮੂੰਹ ਦੇਖਣ ਤੋ ਵੀ ਵਾਝਾਂ ਕਰ ਦਿੱਤਾ,
ਤੇ ਤੂੰ ਵੀ ਚੁੱਪ ਚਾਪ ਸਭ ਰਿਸ਼ਤੇ ਤੋੜ ਕੇ ਚਲਾ ਗਿਆ,
ਕਿਉਕੀ ਤੂੰ ਤਾ ਮੈਨੁੰ ਕਦੇ ਉਦਾਸ ਦੇਖਣਾ ਹੀ ਨਹੀ ਸੀ ਚਾਹਿਆ,
ਤੇ ਅੱਜ ਉਹਨਾ ਗੱਲਾ ਨੂੰ ਪੂਰਾ ਇੱਕ ਸਾਲ ਹੋ ਗਿਆ,
ਮੈ ਅਪਨੀ ਮਾਂ ਅੱਗੇ ਕਦੇ ਅੱਖਾ ''ਚ'' ਹੰਝੂ ਨਹੀ ਆਉਣ ਦਿੱਤੇ,
ਪਰ ਮੇਰੀਆ ਉਹ ਗਮਾਂ ਦੀਆ ਰਾਤਾਂ ਦਾ ਤਾ ਤੂੰ ਆਪ ਗਵਾਹ ਹੈ,
ਜਦ ਮੈ ਭੂੰਬਾ ਮਾਰ ਮਾਰ ਕੇ ਰੋਦਾ ਹਾ,
ਤੇ ਮੈਨੂੰ ਵਿਰਾਉਣ ਲਈ ਕੋਈ ਮੋਡਾ ਵੀ ਅੱਗੇ ਨਹੀ ਆਉਦਾ,
ਪਰ ਮੈਨੂੰ ਤੇਰੇ ਅਪਨੇ ਅੰਗ ਸੰਗ ਹੋਣ ਦਾ ਅਹਿਸਾਸ ਅੱਜ ਵੀ ਹੈ...
ਤੇ ਇਹ ਤੇਰਾ ਦਿੱਤਾ ਇੱਕ ਹੋਸਲਾ ਹੀ ਹੈ ਜੋ ਮੈਨੂੰ ਫਿਰ ਤੋ ਮਜਬੂਤ ਕਰ ਦਿੰਦਾ,
ਦੁਨੀਆ ਦੀਆ ਤਮਾਮ ਮੁਸ਼ਕਿਲਾ ਦਾ ਸਹਾਮਣਾ ਕਰਨ ਲਈ......................
ਮੈਨੂੰ ਪਤਾ ਤੇਰੀ ਕਮੀ ਕਦੇ ਪੂਰੀ ਨਹੀ ਹੋਣੀ.
ਪਰ ਮੈਂ ਤੇਰੇ ਹਿੱਸੇ ਦੀਆ ਖੁਸ਼ੀਆ ਮਾਂ ਨੂੰ ਦੇਣ ਦਾ ਵਾਅਦਾ ਜਰੂਰ ਕਰਦਾ ਹਾਂ,
ਅਲਵਿਦਾ ਮੇਰੇ ਦੋਸਤ.........