ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚਾਹੁੰਦ
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||
ਤੇਰੇ ਨੈਣਾਂ ਦੇ ਵਿੱਚ ਜੀਣਾਂ,
ਤੇ ਬਾਹਾਂ ਚ’ ਮਰਣਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||
ਤੇਰੇ ਹਨ੍ਹੇਰੇ ਰਾਹਾਂ ਦੇ ਵਿੱਚ,
ਮੈਂ ਦੀਵਾ ਬਣ ਜਗ ਜਾਵਾਂ..
ਤੇਰੀ ਹਰ-ਇੱਕ ਪੀੜ ਦੇ ਗਲ ਮੈਂ,
ਤੈਥੋਂ ਪਹਿਲਾਂ ਲਗ ਜਾਵਾਂ..
ਤੇਰੀ ਛਾਂ ਲਈ ਤਪਦੇ ਥਲ ਵਿੱਚ,
ਰੁੱਖ ਬਣ ਖੜਨਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||
ਜਿੱਥੋਂ ਲੰਘੇ ਤੇਰੇ ਰਾਹੀਂ,
ਮੈਂ ਫ਼ੁੱਲ ਬਣਕੇ ਵਿਛ ਜਾਵਾਂ..
ਆਪਣਾ ਹਰ-ਇੱਕ ਸੋਹਣਾਂ ਸੁਪਨਾਂ,
ਨੀਂਦ ਤੇਰੀ ਨਾਲ ਲਿਖ ਜਾਵਾਂ..
ਹਰ ਹਾਸਾ, ਮੁਸਕਾਨ ਤੇਰੀ ਦੇ,
ਨਾਂਵੇ ਕਰਣਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||
ਗੰਗਾ-ਜਲ ਤੋਂ ਵੱਧ ਪਵਿੱਤਰ,
ਰੱਬ ਦੀ ਸੌਂਹ ਤੋਂ ਸੱਚਾ ਜੋ..
ਇੱਕੋ-ਵਾਅਦਾ ਹਾਂ ਮੈਂ ਕਰਦਾ,
ਮੌਤ ਨਾਲੋਂ ਵੀ ਪੱਕਾ ਜੋ..
ਹਰ-ਸੁੱਖ ਤੈਨੂੰ ਦੇਕੇ,
ਤੇਰਾ ਹਰ ਦੁੱਖ ਜਰਨਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..|