ਜੋਗ ਅਸੀ ਦਸ਼ਮੇਸ਼ ਤੋਂ ਲਿਆ ਸੱਪਾਂ ਨੂੰ ਛੇੜਨ ਦਾ
ਜਿੱਥੇ ਮੁੱਕਦੀ ਮਜਨੂੰਆ ਰਂਝਿਆਂ ਦੀ
ਊਥੋ ਸ਼ੂਰੁ ਹੁੰਦੀ ਦਾਸਤਾਨ ਸਾਡੀ
ਸਾਡੇ ਲੜਦਿਆਂ ਲੜਦਿਆਂ ਸਿਰ ਲਹਿ ਗਏ
ਫਿਰ ਵੀ ਜਿਸਮ ਤੋਂ ਗਈ ਨਾ ਜਾਨ ਸਾਡੀ
ਔਹ ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ
ਫਿਰ ਵੀ ਸੀ ਨਾ ਕਿਹਾ ਜੁਬਾਨ ਸਾਡੀ
ਮਰਨ ਵਾਸਤੇ ਆਪਣੀ ਅੱਣਖ ਪਿੱਛੇ
ਰੀਤ ਰਹੀ ਹੈ ਸਦਾ ਜਵਾਨ ਸਾਡੀ
ਔਹ ਤਰਦੇ ਰਹੇ ਨੇ ਲੋਕ ਚਨਾਬ ਅੰਦਰ
ਤੇ ਅਸੀਂ ਲਹੂ ਦੇ ਅੰਦਰ ਲਾਈਆਂ ਤਾਰੀਆਂ ਨੇ
ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ
ਸਾਡੇ ਇਸ਼ਕ ਨੂੰ ਪਰਖਿਆ ਆਰਿਆਂ ਨੇ
ਕਰਨ ਵਾਸਤੇ ਦੂਰ ਪਿਆਸ ਆਪਣੀ
ਅਸੀ ਖੂਹ ਕੂਰਬਾਨੀ ਦਾ ਗੇੜਦੇ ਰਹੇ
ਲੱਬਣ ਲਈ ਅਸਲੀ ਸੋਮਾ ਜ਼ਿੰਦਗੀ ਦਾ
ਆਪਣੀ ਮੌਤ ਨੂੰ ਆਪ ਸਹੇੜਦੇ ਰਹੇ
ਔਹ ਸਾਨੂੰ ਕਿਸੇ ਨਾ ਦੱਸੀ ਸਵਾਹ ਮਲਣੀ
ਜੂੱਸੇ ਲਹੂ ਦੇ ਵਿੱਚ ਲਬੇੜਦੇ ਰਹੇ
ਜੋਗ ਅਸੀ ਦਸ਼ਮੇਸ਼ ਤੋਂ ਲਿਆ ਐਸਾ
ਜਾਣ ਬੁੱਝਕੇ ਸੱਪਾਂ ਨੂੰ ਛੇੜਦੇ ਰਹੇ
ਸਾਨੂੰ ਪਿੰਜਰੇ ਵਿਚ ਕਿਸੇ ਨੀ ਪਾਇਆ
ਖੋਲੇ ਖੰਬ ਤੇ ਪਿੰਜਰੇ ਤੋੜ ਛਡੇ
ਅਸੀ ਔ ਹਾਂ ਜਿੰਨਾਂ ਨੇ ਗੋਰਿਆਂ ਦੇ
ਵਾਂਗੂੰ ਨਿੰਬੂਆ ਲਹੂ ਨਿਚੋੜ ਛੱਡੇ
ਸਾਡਾ ਮੂੰਹ ਮੁਹਿਕਰਾ ਵੱਖਰਾ ਹੈ
ਸਾਡਾ ਰੂਪ ਵੱਖਰਾ
ਸਾਡਾ ਰੰਗ ਵੱਖਰਾ
ਸਾਡੀ ਮੋਤ ਜਹਾਨ ਤੋਂ ਵੱਖਰੀ ਹੈ
ਸਾਡਾ ਜ਼ਿੰਦਗੀ ਜਿਊਣ ਦਾ ਢੰਗ ਵੱਖਰਾ
ਔਹ ਕਿਸੇ ਕੌਮ ਦੇ ਨਾਲ ਨੀ ਮੇਲ ਖਾਂਦਾ
ਤੁਰਿਆ ਆਉਂਦਾ ਹੈ ਸਾਡਾ ਪਰਸੰਗ ਵੱਖਰਾ