ਮੈਂ ਵੀ ਕੀਤਾ ਸੀ ਪਿਆਰ ਕਿਸੇ ਨੂੰ
ਮੈਂ ਵੀ ਕੀਤਾ ਸੀ ਪਿਆਰ ਕਿਸੇ ਨੂੰ ,
ਪਰ ਹਾਲ ਦਿਲ ਦਾ ਨਾ ਉਸਨੂੰ ਸੁਣਾ ਸਕਿਆl
ਉਹਦਾ ਪਿਆਰ ਹੈ ਸਾਡੇ ਦਿਲ ਵਿੱਚ ,
ਚਾਹ ਕੇ ਵਕਤ ਵੀ ਨਾ ਇਹਨੂੰ ਮੁਕਾ ਸਕਿਆ l
ਉਹ ਦਿਲ ਵਿੱਚ ਕਰ ਗਈ ਇੱਕ ਜਖਮ ਐਸਾ,
ਚਾਹ ਕੇ ਵੀ ਮੈਂ ਨਾ ਉਸਨੂੰ ਸੁਕਾ ਸਕਿਆl
ਚਾਹੇ ਉਹ ਹੁਣ ਮੇਰੀ ਨਹੀਂ,
ਯਾਦ ਉਸਦੀ ਨੂੰ ਨਾ ਦਿਲੋਂ ਭੁਲਾ ਸਕਿਆl
ਖੁਦ ਤਾਂ ਬਦਲ ਗਈ ਨਾਲ ਵਕਤ ਦੇ ,
ਵਕਤ ਸੰਗ ਨਾ ਆਪ ਨੂੰ ਢਾਲ ਸਕਿਆl
ਹੁਣ ਚਾਹਾਂ ਕੀ ਉਹ ਨਾ ਯਾਦ ਆਵੇ ,
ਪਰ ਤਸਵੀਰ ਦਿਲ ਚੋਂ ਨਾ ਉਹਦੀ ਹਟਾ ਸਕਿਆl
ਬਹੁਤ ਕੀਤੀ ਹੈ ਮੈਂ ਉਡੀਕ ਉਸਦੀ ,
ਪਰ ਆਪਣੀ ਉਸਨੂੰ ਨਾ ਬਣਾ ਸਕਿਆl