ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ
ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ,
ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ,
ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਬਈ ਉਹਦੇ ਬਾਰੇ ਮੈਂ,
ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ,
ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀ ਵੀ,
ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ,
ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ ,
ਉਹ ਵੀ ਲਾਈਆਂ ਅੱਖੀਆਂ ਤੇ ਪਛਤਾਉਂਦੀ ਹੋਵੇਗੀ,
ਕੰਧਾਂ ਉੱਤੇ ਮਾਰ ਔਸੀਂਆਂ ਕਰਾਂ ਉਡੀਕ ਉਹਦੀ,
ਉਹ ਵੀ ਕਲੰਡਰਾਂ ਉੱਤੇ ਲੀਕਾਂ ਵਾਹੁੰਦੀ ਹੋਵੇਗੀ,
ਕੀ ਜਾਣੇ "KaMaL" ਪਿਆਰ ਉਹਨੂੰ ਹਾਲੇ ਤਾਂਈਂ ਕਰਦਾ ਏ,
ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ...........