ਉਸ ਨੇ ਪੁਛੇ ਸੀ ਕੁਝ ਸਵਾਲ,ਕੁਝ ਜਵਾਬ ਗਲਤ ਦਿੱਤੇ ਅਸੀਂ
ਜਾਂਦੇ ਜਾਂਦੇ ਉਹ ਉਂਝ ਹੀ ਸਾਰੀ ਗੱਲ ਖਤਮ ਕਰ ਗਈ,
ਮੂੰਹੋ ਕੁਝ ਵੀ ਨਾਂ ਕਿਹਾ,ਸਾਰੀ ਗੱਲ ਖਤਮ ਕਰ ਗਈ,
ਇੱਕ ਦਿਨ ਮਿਲੀ ਇੰਝ,ਸਾਰੀ ਮੁਲਾਕਾਤ ਖਤਮ ਕਰ ਗਈ,
ਕੁਝ ਸਿਲਸਿਲੇ ਸ਼ੁਰੁ ਕੀਤੇ ਸੀ ਉਹਨੇ,
ਲੇਕਿਨ ਹੁਣ ਉਹ ਹਰ ਸ਼ੁਰੁਆਤ ਖਤਮ ਕਰ ਗਈ,
ਕੁਝ ਸੁਪਨਿਆਂ ਨੂੰ ਮੇਰੀਆਂ ਨਿਗਾਹਾਂ ਚ ਵਸਾ ਕੇ ਉਹ,
ਮੇਰੇ ਦਿਲ ਤੋਂ ਹਰ ਜਜ਼ਬਾਤ ਖਤਮ ਕਰ ਗਈ,
ਰੁੱਸੀ ਸੀ ਤਾਂ ਮਨਾ ਲੈਂਦੇ,ਤਨਹਾ ਸੀ ਤਾਂ ਬੁਲਾ ਲੈਂਦੇ,
ਕੁਝ ਇੰਝ ਹੋਇਆ ਕੇ ਮਿਲਣ ਦੇ ਸਭ ਹਾਲਾਤ ਖਤਮ ਕਰ ਗਈ,
ਉਸ ਨੇ ਪੁਛੇ ਸੀ ਕੁਝ ਸਵਾਲ,ਕੁਝ ਜਵਾਬ ਗਲਤ ਦਿੱਤੇ ਅਸੀਂ,
ਹੁਣ ਨਹੀਂ ਸੁਣਦੀ ਕਹਿੰਦੀ ਹੈ,ਉਹ ਹਰ ਸਵਾਲਾਤ ਖਤਮ ਕਰ ਗਈ,