ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ
ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ,
ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ,
ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ,
ਕਿਉਂ ਕਿ ਓਹ ਹੁਣ ਵੀ ਮੇਰੇ ਅੰਦਰ ਸਾਹ ਬਣ ਸਮੋਆ ਏ,
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ,
ਮੈਥੋਂ ਦੂਰ ਹੋ ਕੇ ਤਾਂ ਓਹ ਬਹੁਤ ਰੋਆਂ ਏ,
ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ,
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ,
“ ਜੀਤ “ ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ,
ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ…