ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ
ਡੂੰਘੇ ਟੋਏ ਵਿਚ ਬਹਿ ਕੇ ਲਿਖਣ ਨਾਲ ਸ਼ਾਇਰੀ ਨਹੀ ਆਉਂਦੀ
ਔਖੇ ਹਰਫਾਂ ਨਾਲ ਸਤਰਾਂ ਦੀ ਸਜਾਵਟ ਕਰਕੇ ਕੋਈ ਲਿਖਾਰੀ ਨਹੀ ਬਣਦਾ
ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ
ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ ਪੁਲ ਬਣ ਜਾਂਦੇ,
ਪਰ ਮੇਰੇ ਤੋਂ ਸਾਰੀ ਉਮਰ ਹੀ ਆਪਣੇ ਭਾਰ ਹੀ ਖੜ ਨਾ ਹੋਇਆ
ਯਾਦ ਦੀ ਛੈਣੀ ‘ਥੌੜਾ ਲੈ ਕੇ ਸੋਚਾਂ ਦੇ ਨਾਲ ਲੜਦੀ ਰਹੀ
ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ
ਕਈ ਲੜਾਈਆਂ ਲੜੀਆਂ ਵੀ ਨੇ ਜਿੱਤੇ ਵੀ ਆਂ ਹਾਰੇ ਵੀ ਆਂ,
ਪਰ ਇੱਕ ਮੇਰੀ ਆਪਣੀ ਜੰਗ ਹੈ ਜਿਸ ਨਾਲ ਮੈਥੋਂ ਲੜ ਨਾ ਹੋਇਆ