ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ
ਇਸ਼ਕ ਦੇ ਰੋਗ ਦਾ ਕੋਈ ਨਾ ਤਾਰੁ, ਇਸ਼ਕ ਦੇ ਰੋਗ ਅਵੱਲੇ
ਅੱਕਲਾ ਸ਼ੱਕਲਾ ਵਾਲੇ ਕਿਤੇ ਯਾਰੋ ਇਸ਼ਕ ਨੇ ਕੱਮਲੇ ਝੱਲੇ
ਯਾਰਾ ਵਾਅਦਾ ਕਿਤਾ ਸੀ ਪਰ ਭੁਲ ਨਾ ਹੋਇਆ
ਸਾਥੋ ਤੇਰੇ ਵਾਗੁ ਦੁਨੀਆ ਦੇ ਵਿਚ ਖੁਲ ਨਾ ਹੋਇਆ
ਪਿਆਰ ਚ ਰੋਣਾ ਪੈਦਾ ਕੋਈ ਦਿਲ ਨਾ ਲਾਵੇ
ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ ..........
ਜੇ ਪਤਾ ਹੁੰਦਾ ਛੱਡ ਜਾਣਾ ਇੰਨਾ ਪਿਆਰ ਕਰਦੇ
ਇਸ਼ਕ ਤੇਰੇ ਵਿਚ ਸੱਜਣਾ ਵੇ ਨਾ ਪੱਲ ਪਲ ਮਰਦੇ
ਦੱਸ ਕੀ ਨੁ ਦੁਖ ਦੱਸਾ ਨਾ ਕੋਈ ਦਰਦ ਵੰਡਾਵੇ
ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ ..........
ਤੂ ਸਾਹਾ ਦੇ ਵਿਚ ਵੱਸਦੀ ਏ ਦਿਲ ਹਾਮੀ ਭਰਦਾ
ਕਿਉ ਵੇਖੇ ਉਹ ਦੇ ਸੁਪਨੇ ਦਿਲ ਅੱਖਾ ਨਾਲ ਲੜਦਾ
ਅਸੀ ਲੱਭ ਬਹਾਨਾ ਰੋਦੇ ਆ ਤੇਰਾ ਨਾਅ ਨਾ ਆਵੇ
ਸਾਨੂੰ ਉਹ ਥਾ ਸੱਜਣਾ ਦੱਸ ਜਿਥੇ ਤੇਰੀ ਯਾਦ ਨਾ ਆਵੇ ..........