"ਕੁੱਝ ਦਿੱਲ ਦੀਆਂ"
........ਮੇਰੀਆਂ ਲਿਖੀਆਂ ਕੁੱਝ ਲਾਈਨਾ.........
~~~~~~~~~~~~~~~~~~~~~~~~~~~~~~~~~~~~~~~
"ਨਾ ਕਰ ਗਿਲਾ ਕਿ ਤੂੰ ਇਕੱਲਾ ਰਹਿ ਗਿਉਂ,
ਇਨਾ ਹੰਝੂਆਂ ਵੱਟੇ ਤਾਂ ਖੁਸ਼ੀਆਂ ਓਹਦੀ ਝੋਲੀ ਪਈਆਂ ਨੇ....!"
~~~~~~~~~~~~~~~~~~~~~~~~~~~~~~~~~~~~~~~
"ਕਿੰਨਾ ਕੁ ਚਿਰ ਲਾਏਂਗਾ ਬਹਾਨੇ ਕਿ ਅਜੇ ਆਸਾਂ ਦਾ ਬਾਲਣ ਗਿੱਲੈ,
ਇਕ ਨਾ ਇਕ ਦਿਨ ਤਾਂ ਸੁਪਨਿਆਂ ਦੀ ਚਿਖਾ ਸਜਾਉਣੀ ਹੀ ਪੈਣੀ ਐ"
~~~~~~~~~~~~~~~~~~~~~~~~~~~~~~~~~~~~~~~
"ਮੈਂ ਇਹ ਦਾਅਵਾ ਨਹੀਂ ਕਰਦਾ ਕਿ ਤੈਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਦੇ ਸਕਦਾ,
ਪਰ ਹਾਂ, ਇਨਾ ਵਿਸ਼ਵਾਸ਼ ਕਰੀਂ ਜਿੰਦ ਮੇਰੀਏ,
ਤੇਰੇ ਹੱਸਣ ਤੋਂ ਬਾਅਦ ਹੀ ਮੇਰੇ ਚਹਿਰੇ ਤੇ ਮੁਸਕਰਾਹਟ ਨਜ਼ਰੀਂ ਪਏਗੀ"
~~~~~~~~~~~~~~~~~~~~~~~~~~~~~~~~~~~~~~~
ਇਨਾ ਹੰਝੂਆਂ ਨੂੰ ਮੈਂ ਕੀ ਆਖਾਂ, ਕਿੰਝ ਰੋਕਾਂ ਵਗਦੇ ਵਹਿਣਾ ਨੂੰ
ਤੂੰ ਆਖੇਂ "ਲੱਕੀ" ਯਾਦ ਨਹੀਂ, ਪਰ ਤੂੰ ਭੁੱਲਦੀ ਨੀ ਮੇਰੇ ਨੈਣਾ ਨੂੰ
~~~~~~~~~~~~~~~~~~~~~~~~~~~~~~~~~~~~~~~
"ਮੇਰੇ ਹੰਝੂ ਅੱਜ ਵੀ ਤੇਰੀ ਉਡੀਕ ਦੇ ਹਮਸਫਰ ਨੇ,
ਨਾ ਤੇਰੀ ਉਡੀਕ ਮੁੱਕਦੀ ਏ, ਤੇ ਨਾ ਮੇਰੇ ਹੰਝੂ ਰੁੱਕਦੇ ਨੇ"
~~~~~~~~~~~~~~~~~~~~~~~~~~~~~~~~~~~~~~~
"ਮੈਨੂੰ ਇਕੱਲਾ ਵੇਖ ਕਿਉਂ ਆਉਂਦੀਆਂ ਨੇ ਤੇਰੀਆਂ ਯਾਦਾਂ,
ਇਨਾ ਨੂੰ ਵੀ ਕਹਿ ਤੇਰੇ ਵਾਂਗੂ ਮੁੱਖ ਮੁੜ ਲੈਣ ਮੈਥੋਂ"
~~~~~~~~~~~~~~~~~~~~~~~~~~~~~~~~~~~~~~~
"ਕਸੂਰ ਓਹਦਾ ਨੀ ਕਿ ਓਹ ਛੱਡ ਕੇ ਚਲੀ ਗਈ,
ਕਮੀ ਤਾਂ ਮੇਰੇ ਵਿੱਚ ਐ, ਮੈਂ ਹੀ ਓਹਨੂੰ ਰੋਕ ਨਾ ਸਕਿਆ ਜਾਂਦੀ ਨੂੰ"
~~~~~~~~~~~~~~~~~~~~~~~~~~~~~~~~~~~~~~~
"ਹੱਸਣਾ ਤੇਰਾ ਭੁਲਾ ਦਿੰਦਾ ਸੀ ਕਦੇ ਗਮ ਸਾਰੇ,
ਅੱਜ ਓਸੇ ਹਾਸੇ ਨੂੰ ਯਾਦ ਕਰਕੇ ਹੰਝੂ ਕਿਰਦੇ ਨੇ ਅੱਖਾਂ 'ਚੋਂ' "
~~~~~~~~~~~~~~~~~~~~~~~~~~~~~~~~~~~~~~~
"ਮੁੱਕਦਾ ਜਾ ਰਿਹਾ ਏ ਦਰਦਾਂ ਦਾ ਅਹਿਸਾਸ,
ਓਹਦੇ ਦਿੱਤੇ ਜਖ਼ਮ ਵੀ ਹੁਣ ਤਾਂ ਪਿਆਰੇ ਲੱਗਦੇ ਨੇ"
~~~~~~~~~~~~~~~~~~~~~~~~~~~~~~~~~~~~~~~
"ਦੋਸ਼ ਦਿਆਂ ਕੀ, ਇਨਾ ਬੁਝੇ ਹੋਏ ਦੀਵਿਆਂ ਨੂੰ,
ਤੇਰੀਆਂ ਯਾਦਾਂ ਦੇ ਘੁੱਪ ਹਨੇਰੇ 'ਚ' ਰਹਿਣਾ, ਪਸੰਦ ਤਾਂ ਮੈਨੂੰ ਵੀ ਏ"
~~~~~~~~~~~~~~~~~~~~~~~~~~~~~~~~~~~~~~~
"ਬਹੁਤ ਸੌਖਾ ਹੁੰਦੈ ਕਿਸੇ ਨੂੰ ਭੁਲਜਾ ਕਹਿਣਾ, ਪਰ ਕਿਸੇ ਤੋਂ ਸੁਣਨਾ ਓਨਾ ਹੀ ਔਖਾ ਲਗਦੈ"
~~~~~~~~~~~~~~~~~~~~~~~~~~~~~~~~~~~~~~~
"ਗੂੜੀ ਸਾਂਝ ਪੈ ਗਈ ਐ ਮੇਰੀ ਗਮਾਂ ਨਾਲ, ਅੱਜ ਕੱਲ ਡਰ ਤਾਂ ਬੱਸ ਹਾਸੇ ਤੋਂ ਲਗਦੈ"
~~~~~~~~~~~~~~~~~~~~~~~~~~~~~~~~~~~~~~~
ਰਾਹ 'ਚੋਂ' ਮੁੜਣਾ ਤਾਂ ਫਿਤਰਤ ਸੀ ਤੇਰੀ , ਆਹ ਦੇਖ, ਮੈਂ ਅੱਜ ਵੀ ਹਮਸਫ਼ਰ ਹਾਂ ਤੇਰੀਆਂ ਯਾਦਾਂ ਦਾ