ਦੋ ਮੁਲਖਾ ਦੇ ਰਿਸਤੇ
ਦੋ ਮੁਲਖਾ ਦੇ ਰਿਸਤੇ
ਸਿਆਸਤ ਚ ਜਾਣ ਪਿਸਦੇ,
ਅੱਤਵਾਦ ਵੀ ਲੂਣ ਛਿੜਕ ਰਿਹਾ
ਪੁਰਾਣੇ ਜਖਮ ਜਿਹਦੇ ਜਾਣ ਰਿਸਦੇ,
ਰਿਸਤਿਆ ਚ ਜਹਿਰ ਘੋਲਣ ਇਹ ਰੂਪ ਨੇ ਜਹਿਰੀ ਵਿਸ ਦੇ,
ਉਹਦੇ ਹੀ ਹੋਏ ਟੋਟੇ,ਹੱਕਾ ਚ ਵੀ ਉਹੀ ਪਿਛੇ
ਦੇਸ ਦੀ ਆਜਾਦੀ ਚ ਖੂਨ ਡੁੱਲੇ ਜਿਸਦੇ,
ਇਹ ਕੈਸੀ ਸੀ ਆਜਾਦੀ
ਪਹਿਲੇ ਹੀ ਦਿਨ ਲੋਕ ਹੋਏ ਲਹੂ ਲੂਹਾਣ ਦਿਸਦੇ,
ਕਈ ਮਹਾਨ ਲੋਕਾ ਦੀ ਗੁਨਾਹ ਹੈ ਵੰਡ
ਲਵਾ ਮੈ ਨਾਮ ਕਿਸ ਕਿਸਦੇ,
ਦੋ ਵੱਖੋ ਵਖਰੇ ਪੰਜਾਬ ਹੋ ਗਏ
ਕਸਮੀਰੀ ਅੱਜ ਵੀ ਅੱਤਵਾਦ ਨਾਲ ਘਿਸਦੇ,
ਗੈਰਾ ਤੋ ਜਿਆਦਾ ਆਪਣੇ ਦੁੱਖ ਦਿੰਦੇ ਨੇ
ਦੁਨੀਆ ਨੂੰ ਦੇਣਗੇ ਸਬਕ ਹੋਏ ਟੋਟੇ ਇਸਦੇ,
ਦੋ ਮੁਲਖਾ ਦੇ ਰਿਸਤੇ
ਸਿਆਸਤ ਚ ਜਾਣ ਪਿਸਦੇ,