ਪੰਜਾਬੀ ਸਭਿਆਚਾਰ ਦੀ ਤਬਾਹੀ
ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ਕਿ ਕੀ “ਜਿਸ ਨੂੰ ਅਸੀਂ ਅਪਣਾ ਮਾਣ ਮੱਤਾ ਸਭਿਆਚਾਰ ਆਖਦੇ ਹਾਂ ਉਹ ਅੱਜ ਸਾਡੇ ਲਈ ਮਾਣ ਵਾਲ਼ੀ ਗਲ ਹੈ ਜਾਂ ਅਪਮਾਨ ਵਾਲੀ” ਤਾਂ ਪੰਜਾਬੀ ਸਭਿਆਚਾਰ ਦਾ ਭਵਿਖ ਹਨੇਰੇ ਵਿਚ ਜਾਪਦਾ ਹੈ। ਮੇਨੂੰ ਇਹ ਸਮੱਝ ਨਹੀ ਆਉਦੀ ਕਿ ਪੰਜਾਬ ਦਾ ਪੰਜਾਬੀ ਸਭਿਆਚਾਰ ਬਾਰੇ ਵਿਭਾਗ ਵੀ ਕੀ ਕਰੇ ਉਹਨਾਂ ਨੇ ਤਾਂ ਅਜੇ ਆਪ ਵੀ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਨੂੰ ਨਿਰਧਾਰਿਤ ਕਰਨਾ ਹੈ ਕਿਉਂਕੀ ਜੇ ਪ੍ਰਭਾਸ਼ਾ ਨਿਰਧਾਰਿਤ ਹੂੰਦੀ ਤਾਂ ਸਰਕਾਰ ਵਲੋਂ ਇਸ ਦਾ ਕਤਾਬਚਾ ਵੀ ਜਾਰੀ ਹੋਣਾ ਸੀ। ਪਰ ਮੈਂ ਇਥੇ ਸਰਕਾਰ ਨੂੰ ਦੋਸ਼ ਨਹੀ ਦੇ ਰਿਹਾ। ਮੇਰਾ ਮੰਨਣਾ ਇਹ ਹੈ ਕਿ ਚੰਗਾ ਸਭਿਆਚਾਰ ਹੀ ਚੰਗੇ ਸਮਾਜ ਦੀ ਜੜ੍ਹ ਹੈ। ਅਤੇ ਚੰਗਾ ਸਮਾਜ ਹੀ ਚੰਗੇ ਨਾਗਰਿਕ ਬਣਾਉਂਦਾ ਹੈ ਤੇ ਚੰਗੇ ਨਾਗਰਿਕ ਦੇ ਗੁਣਾ ਤੋਂ ਅਸੀਂ ਸਾਰੇ ਜਾਣੂ ਹਾਂ। ਜੱਦ ਕੋਈ ਗੈਰਸਮਾਜਿਕ ਤੱਤ ਕਿਸੇ ਚੰਗੇ ਨਾਗਰਿਕ ਦਾ ਕਤੱਲ ਕਰ ਦੇਂਦਾ ਹੈ ਤਾਂ ਉਸ ਨੂੰ ਉਸ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂਕਿ ਕੋਈ ਹੋਰ ਸਮਾਜ ਨੂੰ ਨੁਕਸਾਨ ਪਹੂਚਾਣ ਵਾਰੇ ਨਾ ਸੋਚੇ। ਪਰ ਜੇ ਚੰਗੇ ਸਮਾਜ ਦੀ ਜੜ੍ਹ ਪੰਜਾਬੀ ਸਭਿਆਚਾਰ ਤੇ ਕਾਤਲਾਨਾ ਹਮਲਾ ਕਰੇ ਤਾਂ ਕਿ ਉਸ ਲਈ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ।
ਪਰ ਬੜੇ ਦੁਖ ਦੀ ਗੱਲ ਹੈ ਕਿ ਜਿਹੜੇ ਪੰਜਾਬੀ ਗਾਇਕ ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਪੰਜਾਬੀ ਸਭਿਆਚਾਰ ਦੇ ਪ੍ਰਚਾਰ ਦਾ ਦਾਵਾ ਕਰੇ ਥਕਦੇ ਨਹੀਂ ਇਹ ਸਾਰੇ ਪੰਜਾਬੀ ਗਾਇਕ ਹੀ ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ। ਮੇਰੇ ਲਈ ਸਾਰੇ ਪੰਜਾਬੀ ਗਾਇਕਾਂ ਹੀ ਦੋਸ਼ੀ ਹਨ। ਕਿਉਕੀ ਜੇ ਕਿਤੇ ਕੋਈ ਚੰਗਾ ਕਲਾਕਾਰ ਹੈ ਵੀ ਤਾਂ ਉਹਨਾ ਦੀ ਗਣਤੀ ਵੀ ਨਾਂ ਮੱਤਰ ਹੈ ਜੇ ਚੰਗੇ ਗਾਇਕਾਂ ਦੀ ਗਣਤੀ ਵੱਧ ਹੁਦੀ ਤਾਂ ਪੰਜਾਬੀ ਸਭਿਆਚਾਰ ਨੂੰ ਕੋਈ ਖਤਰਾ ਵੀ ਨਹੀਂ ਸੀ ਹੋਣਾਂ। ਇਸ ਲਈ ਦੋਸ਼ੀ ਤਾਂ ਬਹੁਗਣਤੀ ਹੀ ਹੈ।
ਆਜ ਪੈਸੇ ਨਾਲ ਕੋਈ ਵੀ ਗਾਇਕ ਬਣ ਸਕਦਾ ਹੈ। ਲੋਕਾਂ ਦੇ ਮੁਹ ਤੇ ਅਪਣਾ ਗੀਤ ਚੜਾਉਣਾ ਪੈਸੇ ਦੀ ਖੇਡ ਹੈ। ਗੀਤ ਚੰਗਾ ਹੋਵੇ ਜਾਂ ਮਾੜਾ ਪੰਜਾਬੀ ਚੈਨਲਾਂ ਤੇ ਦੋ-ਤਿੰਨ ਲੱਖ ਰੁਪਏ ਲਾਓ ਬਸ ਹੋ ਗਿਆ ਕੰਮ। ਕਈ ਵਾਰ ਤਾਂ ਅਸ਼ਲੀਲ ਗੀਤ ਵੀ ਜੁਬਾਨੇ ਚੱੜ ਜਾਦੇ ਹਨ।
ਪਰ ਕਈ ਚੰਗਾ ਗਾਉਣ ਵਾਲੇ ਵੀ ਪੰਜਾਬੀ ਸਭਿਆਚਾਰ ਦੀ ਸੰਘੀ ਨਪਣ ਚ ਕੋਈ ਕਰਸ ਨਹੀਂ ਛਡਦੇ। ਪੈਸੇ ਦੇਕੇ ਪੰਜਾਬੀ ਚੈਨਲਾਂ ਅਤੇ ਅਖਬਾਰਾਂ ਦੀ ਸੁਰਖੀ ਬਣੇ ਰਹਿਦੇ “ਸਰਤਾਜ” ਨੂੰ ਹੀ ਵੇਖ ਲਵੋ। ਦ੍ਹਾੜੀ ਦੀ ਸ਼ੇਵ ਕਰਨ ਵਾਲਾ ਸਿਰ ਤੇ ਪੱਗ ਬੰਨਕੇ ਅਪਣੇ ਵਾਲਾਂ ਨੂੰ ਹਿੰਦੀ ਫਿੱਲਮ ਦੀ ਅਦਾਕਾਰਾ ਵਾਂਗ ਖਿਲਾਰਕੇ ਅਪਣੇ ਆਪ ਨੂੰ ਪੰਜਾਬੀ ਸਭਿਆਚਾਰ ਦਾ ਪ੍ਰਚਾਰਕ ਦਸਦਾ ਹੈ। ਇਹ ਤਰ੍ਹਾਂ ਦੀ ਭੇਸ਼-ਭੁਸ਼ਾ ਵਾਲਾ ਪੰਜਾਬੀ ਮੈ ਕਦੇ ਨਹੀਂ ਦੇਖਿਆ। ਜਿਸ ਨੂੰ ਵੇਖ ਕਿ ਇਹ ਹੀ ਨਹੀਂ ਪਤਾ ਲਗਦਾ ਕਿ ਇਹ ਪੰਜਾਬੀ ਹੈ ਜਾਂ ਕਿਸੇ ਹੋਰ ਦੇਸ਼ ਦਾ ਕਲਾਕਾਰ।
ਸੋ ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਇਕ ਪੰਜਾਬੀ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਅਤੇ ਸਾਰੇ ਗਾਇਕਾਂ ਨੂੰ ਰੱਲ਼ ਕੇ ਪੰਜਾਬੀ ਸਭਿਆਚਾਰ ਦੇ ਘਾਣ ਨੂੰ ਰੋਕਣ ਲਈ ਇਕ ਸੰਸਥਾ ਬਣਾਉਣੀ ਚਾਹੀਦੀ ਹੈ। ਅਤੇ ਪੰਜਾਬੀ ਲੋਕਾਂ ਨੂੰ ਵੀ ਬੇਨਤੀ ਹੈ ਕਿ ਪੰਜਾਬੀ ਸਭਿਆਚਾਰ ਨੂੰ ਦਾਗ ਲਗਾ ਰਹੇ ਗਾਇਕਾਂ ਦਾ ਬਾਇਕਾਟ ਕਿਤਾ ਜਾਵੇ।