ਵੇ ਤੂੰ ਲੱਖਾਂ ਜਿਹਾ ਹੋਇਆ ਸੱਜਣਾ..
ਵੇ ਤੂੰ ਲੱਖਾਂ ਜਿਹਾ ਹੋਇਆ ਸੱਜਣਾ,
ਅਸੀ ਕੱਖਾਂ ਜਹਿ ਬਣ ਰਹਿ ਗਏ|
ਉਡੀਕ ਤੇਰੀ 'ਚ ਰਾਹ ਤੇਰੇ ਵਿੱਚ,
ਰਾਹ ਹੀ ਬਣ ਕੇ ਬਹਿ ਗਏ|
ਤੂੰ ਨਾ ਆਇਉ, ਤੇਰੀ ਯਾਦ 'ਚ ਸੱਜਣਾ,
ਅਸੀ ਗਮ ਦੀ ਨਦੀਏ ਵਹਿ ਗਏ|
ਟੁੱਟ ਗਏ ਵਾਂਗ ਰੋਹੀ ਦੇ ਰੁੱਖਾਂ,
ਕੱਚੇ ਘਰ ਜਹਿ ਢਹਿ ਗਏ|
ਆਸ ਬਹੁਤ ਸੀ ਤੇਰੇ ਆਵਣ ਦੀ
ਪਰ ਬੇਆਸੇ ਹੀ ਰਹਿ ਗਏ|
ਤੂੰ ਨਹੀ ਆਉਣਾ ਜਾ ਮੁੜਜਾ ਘਰ ਨੂੰ,
ਮੈਨੂੰ ਉਡਦੇ ਪੰਛੀ ਕਹਿ ਗਏ|
ਡੁੱਬ ਚੱਲਿਆ ਹੁਣ ਸੂਰਜ ਵੀ "JEET GILL" ਵੇ
ਸਾਰਾ ਦਿਨ ਧੁੱਪ ਪਿੰਡੇ ਤੇ ਸਹਿ ਗਏ