ਮੇਰੇ ਪਿੰਡ ਦੀ ਜਵਾਨੀ ਦੀ, ਸੁਣ ਕੇ ਜਾਵੀਂ ਵਿਥਿਆ ਸਾਰੀ........
ਮੇਰੇ ਪਿੰਡ ਦੀ ਜਵਾਨੀ ਦੀ, ਸੁਣ ਕੇ ਜਾਵੀਂ ਵਿਥਿਆ ਸਾਰੀ
ਜਿਸ ਛੱਪੜੀ ਦੇ ਕੰਢੇ ਕਦੇ ਲੱਗਦੀਆਂ ਸਨ ਤੀਆਂ
ਹੁਣ ਵੇਲੇ ਬਦਲ ਗਏ ਉਥੇ ਜਾਂਦੀਆਂ ਨਹੀਓਂ ਧੀਆਂ
ਹਾਲੇ ਕੱਲ੍ਹ ਦੇ ਜੰਮੇ ਵੀ ਇਥੇ ਫਿਰਦੇ ਖੰਭ ਖਿਲਾਰੀ
ਜਿਨ੍ਹਾਂ ਖੇਤਾਂ ਵਿਚ ਆਪਣੀ ਕਦੇ ਫਸਲ ਹੁੰਦੀ ਸੀ ਸੋਹਣੀ
ਮੁੱਕ ਗਈ ਹਰਿਆਲੀ ਏ, ਉਥੇ ਬਣ ਗਈ ਨਵੀਂ ਕਾਲੋਨੀ
ਪਾਣੀ ਗੰਧਲੇ ਹੋ ਗਏ ਨੇ, ਫੈਲੀ ਹਰ ਘਰ ਵਿਚ ਬਿਮਾਰੀ
ਨਾ ਲੱਭਦੇ ਦੇਖਣ ਨੂੰ ਬਾਂਕੇ ਗੱਭਰੂ ਤੇ ਮੁਟਿਆਰਾਂ
ਇਹ ਸੱਚ ਹੈ ਸਮਿਆਂ ਦਾ, ਡੀਂਗਾਂ ਜਿੰਨੀਆਂ ਮਰਜ਼ੀ ਮਾਰਾਂ
ਸੌਦੇ ਹੋਣ ਵਿਆਹਾਂ ਦੇ, ਆਪੇ ਖ਼ੁਦ ਹੀ ਬਣੇ ਵਪਾਰੀ ਕੁਝ ਖਾ ਲਈ ਨਸ਼ਿਆਂ ਨੇ ਬਾਕੀ ਖਾ ਗਈ ਬੇਰੁਜ਼ਗਾਰੀ।