ਇਕ ਸ਼ਰਾਬੀ ਡਾਕਟਰ ਤੋਂ ਦਵਾਈ ਲੈਣ ਗਿਆ.
ਇਕ ਸ਼ਰਾਬੀ ਡਾਕਟਰ ਤੋਂ ਦਵਾਈ ਲੈਣ
ਗਿਆ.ਡਾਕਟਰ ਕਹਿੰਦਾ,’’ ਦੇਖ ਬਈ
ਅਮਲੀਆ,
ਠੀਕਤਾਂ ਤੂੰ ਹੋ ਜਾਵੇਂਗਾ ਪਰ ਸ਼ਰਾਬ
ਛਡਨੀਪਾਉਗੀ ..’’
ਸ਼ਰਾਬੀ ਸੋਚੀ ਪੈ ਗਿਆ. ਪੰਜ ਕੁ ਮਿੰਟ ਬਾਦ
ਕਹਿੰਦਾ,’’ ਡਾਕਟਰ ਸਾਬ, ਗੁੜ
ਤਾਂ ਖਾ ਸਕਦਾ?’’
ਡਾਕਟਰ,’’ ਹਾਂ ਹਾਂ....ਗੁੜ
ਜਿਨਾ ਮਰਜੀ ਖਾ..’’’
ਸ਼ਰਾਬੀ,’’ ਪਾਣੀ ਪੀਣ ਦਾ ਤਾਂ ਕੋਈ ਡਰ
ਨਹੀਂ ?’’
ਡਾਕਟਰ,’’ ਯਾਰ, ਹੱਦ ਹੋ ਗਈ,
ਪਾਣੀ ਸਾਰੀਦੁਨਿਆ
ਪੀਂਦੀ ਆ ..ਪਾਣੀ ਬਿਨਾ ਜਿਓਂਦਾਕਿਵੇਂ
ਰਹੇਂਗਾ.?..ਪਾਣੀ ਜਿਨਾ ਮਰਜੀ ਪੀ..’’’
ਸ਼ਰਾਬੀ,’’ ਫਿਰ ਜੇ ਮੈਂ ਉਹੀ ਗੁੜ ਨੂੰ ਪਾਣੀ ਚ’
ਖੋਲ
ਕੇ, ਉਸਦੀ ਸ਼ਰਾਬ ਕੱਡ ਲਵਾਂ ..ਫੇਰ ?.’’.
ਡਾਕਟਰ ਚੁਪ......
ਸ਼ਰਾਬੀ (ਸਰਾਰਤ ਨਾਲ),’’ ਡਾਕਟਰ
ਸਾਬ,,ਫਰਕ
ਤਾਂ ਅੱਗ ਦਾ ਹੀ ਆ’’’
ਡਾਕਟਰ 10-15 ਮਿੰਟ ਸੋਚ ਕੇ ਕਹਿੰਦਾ,’’
ਚੱਲ ਮੰਨ
ਲੈ ਤੂੰ ਥੱਲੇ ਖੜਾਅਤੇ ਮੈਂ ਉਪਰ ਪੰਜਵੀਮੰਜਿਲ
ਤੇ’
ਖੜਾ ‘’
ਸ਼ਰਾਬੀ,’’ ਅਛਾ...’’’
ਡਾਕਟਰ,’’ ਮੈਂ ਤੇਰੇ ਸਿਰ ਉੱਤੇ ਇਕ
ਪਾਣੀ ਦਾ ਗਿਲਾਸ ਡੋਲ ਦੇਵਾਂ, ਤੈਨੂੰ ਕੁਝ
ਹੋਊ ?’’
ਸ਼ਰਾਬੀ,’’ ਲੈ ਦੱਸ...ਮੈਨੂੰ
ਕੀ ਹੋਣਾ??....ਮੇਰੀ ਘਰਵਾਲੀ ਮੇਰੇ ਤੇ’ ਰੋਜ
ਬਾਲਟੀ ਪਾਣੀ ਦੀ ਮਾਰ ਕੇ ਸਵੇਰੇ
ਉਠਾਉਂਦੀ ਆ,
ਮੈਨੂੰ ਤਾਂ ਉਦੋਂ ਕੁਝ ਨਹੀਂ ਹੁੰਦਾ..’’
ਡਾਕਟਰ,’’ ਜੇ ਮੈਂ ਉਪਰੋਂ ਮੁਠੀ ਮਿੱਟੀ ਦੀ ਤੇਰੇ
ਸਿਰ
ਚ’ ਮਾਰਾ ....ਫੇਰ ਕੁਝ ਹੋਉਗਾ ??’’
ਸ਼ਰਾਬੀ,’’ ਨਾ ਜੀ...ਮਿੱਟੀ ਨੇ ਤਾਂ ਹਵਾ ਚ’
ਖਿਲਰ ਜਾਣਾ ..’’
ਡਾਕਟਰ,’’ ਹੁਣ ਜੇ ਉਹੀ ਮਿੱਟੀ ਵਿਚ
ਪਾਣੀਘੋਲ
ਕੇ, ਉਸਦੀ ਇੱਟ ਬਣਾ ਕੇ , ਪੰਜਵੀ ਮੰਜਿਲ ਤੋਂ
ਤੇਰੇ
ਸਿਰ ਵਿਚ ਮਾਰਾ.....ਫੇਰ?’’
ਸ਼ਰਾਬੀ ਚੁਪ......
.
.
.
ਡਾਕਟਰ,’’ ਨਾ ਹੁਣ ਬੋਲ ਕੰਜਰਾ.......ਫਰਕ
ਤਾਂ ਅੱਗ ਦਾ ਹੀ ਆ