ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ, ਸਵੇਰ, ਸ਼ਾਮ, ਦੁਪਿਹ
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ,
ਸਵੇਰ, ਸ਼ਾਮ, ਦੁਪਿਹਰ ਨੂੰ ਖਾਈਂ ਰੋਟੀ।
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ,
ਕਿਥੋਂ ਬਣੀ ਤੇ ਕਿਥੋਂ ਹੈ ਆਈ ਰੋਟੀ।
ਰੋਟੀ ਰੱਬ ਦੀ ਧੀ ਏ ਸੁੱਖ ਲੱਧੀ,
ਸੁੱਕੇ ਰੋਟ ਦੇ ਨਾਲ ਵਿਆਹੀ ਰੋਟੀ।
ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ,
ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ।
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ,
ਜਿਹਨਾਂ ਖੈਰ ਫਕੀਰ ਨੂੰ ਪਾਈ ਰੋਟੀ।
ਰੋਟੀ ਬਣੀ ਪ੍ਰਸਾਦਾ ਵਿਚ ਲੰਗਰਾਂ ਦੇ,
ਜਦੋਂ ਆਪਣੇ ਹੱਥੀ ਗੁਰਾਂ ਵਰਤਾਈ ਰੋਟੀ।
ਓਸ ਭੁੱਖੇ ਨੂੰ ਪੁੱਛ ਕੇ ਵੇਖ ਮਾਨਾ,
ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ।
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ,
ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ।
ਪਾਈ ਬੁਰਕੀ ਵੀ ਮੂੰਹ ਵਿੱਚੋਂ ਕੱਢ ਲੈਂਦਾ,
ਬਿਨਾ ਹੁਕਮ ਦੇ ਅੰਦਰ ਨਾ ਜਾਈਂ ਰੋਟੀ।