ਮੈਂ ਕੀ ਹੁਣ ਲਿਖਾ, ਇਕ ਉਮਰ ਬਚਪਨ
ਮੈਂ ਕੀ ਹੁਣ ਲਿਖਾ,
ਇਕ ਉਮਰ ਬਚਪਨ,
ਜਵਾਨੀ ਜਾ ਬੁਢਾਪਾ ਲਿਖਾ...!
ਜਨਮ ਲਿਖਾ, ਜਿੰਦਗੀ ਲਿਖਾ,
ਮਾਂ ਦੀ ਕੁਖ ਜਾ ਮੌਤ ਲਿਖਾ...!
ਪਿਆਰ ਲਿਖਾ ਤੇਰਾ ਨਾ ਲਿਖਾ,
ਤੇਰੇ ਘਰ ਦਾ ਰਾਹ,
ਜਿਸਮ ਜਾਨ ਜਾ ਰੂਹ ਲਿਖਾ ...!
ਤੇਰਾ ਜਾ ਰੱਬ ਦਾ ਨਾ ਲਿਖਾ,
ਪੂਜਾ ਦੀ ਥਾਲੀ,
ਸ਼ਬਦ ਜਾ ਅੰਤਮ ਸੰਸਕਾਰ ਲਿਖਾ...!
ਫੁਲਾ ਦੇ ਰੰਗ,
ਬਹਾਰ ਜਾ ਪਤਝੜ ਲਿਖਾ,
ਜਾਤ ਲਿਖਾ ਪਾਤ ਲਿਖਾ,
ਜਾ ਇਕ ਇਨਸਾਨ,
ਦੀ ਦਾਸਤਾ ਲਿਖਾ...!
ਤੇਰੇ ਲਈ ਜਾ ਯਾਰਾਂ ਜਾ ਮੈਂ,
ਆਪਣੀ ਹੀ ਮੈਂ ਲਿਖਾ...!
ਵਾਦਾ ਲਿਖਾ ਜਾ ਨਿਭਾਉਣ,
ਦਗਾ ਜਾ ਫਰੇਬ ਲਿਖਾ...!
ਗੀਤ ਲਿਖਾ ਗ਼ਜ਼ਲ ਜਾ ਰੁਬਈ,
ਕਾਫੀ ਜਾ ਕਲਾਮ ਲਿਖਾ...!
ਰੱਬ ਦੇ ਨਾਮ, ਪੀਰ ਦੀ ਦਰਗਾਹ,
ਜਾ ਤੇਰੇ ਪਾਏ ਪੰਜ ਕਕਾਰ ਲਿਖਾ,
ਵਾਲ ਲਿਖਾ ਚਾਲ ਜਾ ਕੱਦ,
ਅਖਾਂ ਦੇ ਤੀਰ ਜਾ ਲਕ ਦੀ ਕਮਾਣ ਲਿਖਾ,
JEET ਦੀ ਜਾਨ ਲਿਖਾ, ਬਾਤ ਲਿਖਾ,
ਮੇਰੀ ਮੌਤ ਦਾ ਸਮਾਨ
ਜਾ ਗਿਲੀਆਂ ਲਕੜਾ ਦਾ ਹਾਲ ਲਿਖਾ....!