ਸਿੰਘਾਂ ਦੀ ਅਸਾਧਾਰਨ ਦਿ੍ੜ੍ਹਤਾ ਦੀ ਮਿਸਾਲ ਹੈ \'ਵੱਡਾ ਘੱਲ
ਅਹਿਮਦ ਸ਼ਾਹ ਅਬਦਾਲੀ ਨੇ ਲਗਾਤਾਰ 1748 ਈ: ਤੋਂਹਮਲੇ ਕਰਨੇ ਸ਼ੁਰੂ ਕੀਤੇ | ਦੇਸ਼ ਵਿਚ ਉਸ ਨੂੰ ਕੋਈ ਰੋਕਣਵਾਲਾ ਨਹੀਂ ਸੀ | ਦਿੱਲੀ ਕਮਜ਼ੋਰ ਹੋ ਚੁੱਕੀ ਸੀ ਅਤੇ ਦਿੱਲੀ ਵਾਲੇ ਆਪ ਹੀ ਅਫਗਾਨਾਂ ਨੂੰ ਸੁਨੇਹੇ ਘੱਲ ਕੇ ਦੇਸ਼ 'ਤੇ ਹਮਲਾ ਕਰਨ ਲਈ ਬੁਲਾਉਾਦੇ ਸਨ |ਅਬਦਾਲੀ ਆਪਣੇ ਚੌਥੇ ਹਮਲੇ ਸਮੇਂਨਵੰਬਰ, 1756 ਈ: ਨੂੰ ਲਾਹੌਰ ਤੇ ਫਿਰ ਲਾਹ>ੌਰ ਤੋਂ ਦਿੱਲੀ ਪਹੰੁਚਿਆ |ਦਿੱਲੀ ਨੂੰ ਲੁੱਟ ਕੇ ਅਫ਼ਗਾਨਾਂ ਨੇ ਮਥਰਾ ਤੇ ਬਿੰਦਰਾਬਨ ਨੂੰ ਤਬਾਹ ਕੀਤਾ, ਹਿੰਦੂਆਂਤੇ ਮੁਸਲਮਾਨਾਂ'ਤੇ ਪੂਰਾ ਜ਼ੁਲਮ ਕੀਤਾ ਗਿਆ |ਅਹਿਮਦ ਸ਼ਾਹ ਅਬਦਾਲੀ ਵੱਲੋਂ ਭਾਰਤ ਦਾ ਲੁੱਟਿਆ ਮਾਲ 28,000 ਊਠਾਂ, ਹਾਥੀਆਂ, ਖੱਚਰਾਂ, ਬਲਦਾਂ ਵਾਲੇ ਗੱਡਿਆਂ 'ਤੇ ਗਿਆ |ਅਹਿਮਦ ਸ਼ਾਹ ਨੇ ਜਲਦੀ ਹੀ ਪੰਜਵਾਂ ਹਮਲਾ ਭਾਰਤ 'ਤੇ ਕਰ ਦਿੱਤਾ ਅਤੇ ਅਕਤੂਬਰ, 1759 ਈ: ਨੂੰ ਵੱਡੀ ਫੌਜ ਨਾਲ ਲਾਹੌਰ ਪਹੁੰਚ ਗਿਆ |ਇਸ ਵਾਰ ਅਹਿਮਦ ਸ਼ਾਹ ਦਾ ਟਾਕਰਾ ਜਨਵਰੀ 1761 ਈ: ਨੂੰ ਮਰਹੱਟਿਆਂ ਨਾਲ ਪਾਣੀਪਤ ਦੇ ਸਥਾਨ 'ਤੇ ਹੋਇਆ | ਇਸ ਜੰਗ ਵਿਚ 2 ਲੱਖਮਰਹੱਟੇ ਮਾਰੇ ਗਏ, 22,000 ਕੈਦੀ ਬਣਾਏ ਗਏਅਤੇ 50 ਹਜ਼ਾਰ ਘੋੜੇ ਅਤੇ ਹੋਰ ਕੀਮਤੀ ਸਮਾਨ ਅਫਗਾਨਾਂਦੇ ਹੱਥਆਇਆ |
ਅਬਦਾਲੀ ਵਾਪਸ ਲਾਹੌਰ ਮੁੜਿਆ ਅਤੇ ਸਿੱਖਾਂ ਨਾਲ ਕੋਈ ਪੰਗਾ ਲਏਬਿਨਾਂ ਅਫ਼ਗਾਨਿਸਤਾਨ ਨੂੰ ਚੱਲ ਪਿਆ ਪਰ ਸਿੱਖਾਂਨੇ ਅਬਦਾਲੀ ਨੂੰ ਸਤਲੁਜ ਪਾਰ ਕਰਦੇ ਸਮੇਂਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ |ਅਬਦਾਲੀ ਵੱਲੋਂ ਆਪਣਾ ਜਰਨੈਲ ਸਿੱਖਾਂਨੂੰ ਸਜ਼ਾ ਦੇਣ ਲਈ ਹਿੰਦੁਸਤਾਨ ਭੇਜਿਆ ਗਿਆ ਪਰ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਉਸ ਨੂੰ ਝਨਾਬ 'ਤੇ ਰੋਕ ਲਿਆ ਅਤੇ ਲੜਾਈ ਵਿਚ ਜਿੱਤ ਪ੍ਰਾਪਤ ਕੀਤੀ |ਅਬਦਾਲੀ ਸਮਝਦਾ ਸੀ ਕਿ ਹਿੰਦੁਸਤਾਨ ਵਿਚਲੀਆਂ ਸਾਰੀਆਂ ਤਾਕਤਾਂ ਖਤਮ ਹੋ ਚੁੱਕੀਆਂ ਹਨ, ਉਸ ਨੂੰ ਰੋਕਣਵਾਲਾ ਕੋਈ ਨਹੀਂ ਪਰ ਸਿੱਖਾਂ ਨੇ ਲਾਹੌਰ 'ਤੇ ਕਬਜ਼ਾ ਕਰਕੇ ਸਿੱਕਾ ਜਾਰੀ ਕੀਤਾ |ਅਹਿਮਦ ਸ਼ਾਹ ਇਸ ਨੂੰ ਆਪਣੀ ਹੱਤਕ ਸਮਝਦਾ ਸੀ |ਹੁਣ ਅਹਿਮਦ ਸ਼ਾਹ ਸਿੱਖਾਂ ਦਾ ਖੁਰਾ-ਖੋਜ ਮੁਕਾਉਣ ਵਾਸਤੇ ਲਾਹੌਰ ਆਇਆ ਸੀ | ਉਸ ਨੂੰ ਪਤਾ ਲੱਗਿਆਕਿ ਸਿੱਖ ਜਥੇ ਤਾਂ ਸਰਹਿੰਦ ਵੱਲ ਵਿਚਰ ਰਹੇ ਹਨ |
ਖਾਲਸਾ ਪੰਥ ਇਸ ਸਮੇਂ ਕੁੱਪ ਪਿੰਡ ਦੇ ਕੋਲ ਇਕੱਠਾ ਹੋਇਆ ਸੀ ਅਤੇ ਕੁੱਪ ਪਿੰਡ ਤੋਂ 6 ਮੀਲ ਦੂਰ 50 ਹਜ਼ਾਰ ਦੇ ਕਰੀਬ ਬੱਚੇ, ਬੁੱਢੇ, ਬੀਬੀਆਂ ਅਤੇ ਉਨ੍ਹਾਂ ਨਾਲ ਸਾਰਾ ਸਮਾਨ ਸੀ |ਅਹਿਮਦ ਸ਼ਾਹ ਅਬਦਾਲੀ ਜਦ ਮਾਲੇਰਕੋਟਲੇ ਪਹੰੁਚਿਆ ਤਾਂ ਸਿੰਘਾਂ ਨੂੰ ਅਫ਼ਗਾਨਾਂ ਦੇ ਆਉਣਦਾ ਪਤਾ ਲੱਗਿਆ | ਸਿੰਘਾਂ'ਤੇ ਇਹ ਅਚਨਚੇਤ ਹਮਲਾ ਸੀ |ਇਹ ਘਟਨਾ 5 ਫਰਵਰੀ, 1762 ਈ: ਨੂੰ ਵਾਪਰੀ | ਖਾਲਸਾ ਪੰਥ ਗੁਰੂ ਦਾ ਆਸਰਾ ਲੈ ਕੇ ਦਿ੍ੜ੍ਹ ਇਰਾਦੇ ਨਾਲ ਡੇਢ ਲੱਖ ਫੌਜੀਆਂ ਦੇ ਮਾਰੂ ਹਥਿਆਰ ਅਤੇ ਤੋਪਾਂ ਨਾਲ ਮੁਕਾਬਲਾ ਕਰ ਰਿਹਾ ਸੀ |
ਸਿੰਘਾਂ ਕੋਲ ਇਸ ਸਮੇਂ ਤਲਵਾਰਾਂ ਅਤੇ ਬਰੂਦ ਨਾਲ ਚੱਲਣ ਵਾਲੀਆਂ ਸਧਾਰਨ ਬੰਦੂਕਾਂ ਸਨ | ਇਸ ਜੰਗ ਵਿਚ ਸਾਰੀਆਂ ਸਿੱਖ ਮਿਸਲਾਂ, ਅੰਮਿ੍ਤਸਰੀਏ, ਅਨੰਦਪੁਰੀਏ, ਰਾਮਦਾਸੀਏ, ਬੇਦੀ, ਸੋਢੀ, ਤਰੈਹਨ ਤੇ ਭੱਲੇ ਆਦਿ ਦੁਸ਼ਮਣਦਾ ਮੁਕਾਬਲਾ ਕਰ ਰਹੇ ਸਨ | ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸ: ਚੜ੍ਹਤ ਸਿੰਘ ਸ਼ੁਕਰਚੱਕੀਆ, ਸ: ਜੱਸਾ ਸਿੰਘ ਰਾਮਗੜ੍ਹੀਆ, ਸ: ਸ਼ਾਮ ਸਿੰਘ ਕਰੋੜਸਿੰਘੀਆ, ਸ: ਹਰੀ ਸਿੰਘ ਭੰਗੀ ਮੂਹਰੇ ਹੋ ਕੇ ਦੁਸ਼ਮਣ ਦਾ ਟਾਕਰਾ ਕਰ ਰਹੇ ਸਨ |
ਸਿੰਘ ਚਾਹੰੁਦੇ ਸਨ ਕਿ ਕਿਸੇ ਤਰੀਕੇ ਵਹੀਰ ਨੂੰ ਬਚਾਇਆ ਜਾਵੇ |ਇਸ ਘੱਲੂਘਾਰੇ ਵਿਚ ਸਾਰੇ ਜਰਨੈਲ ਬੁਰੀ ਤਰ੍ਹਾਂ ਜ਼ਖਮੀ ਹੋਏ | ਸ: ਜੱਸਾ ਸਿੰਘਆਹਲੂਵਾਲੀਆ ਦੇ ਸਰੀਰ 'ਤੇ 22 ਡੰੂਘੇ ਫੱਟ ਆਏ, ਸ: ਚੜ੍ਹਤ ਸਿੰਘ ਸ਼ੁਕਰਚੱਕੀਆ ਫੱਟ ਖਾਂਦਾ ਗਿਆ ਪਰ ਵਹੀਰ ਨੂੰ ਬਚਾਉਾਦਾ ਗਿਆ |
ਸ: ਚੜ੍ਹਤ ਸਿੰਘ ਕੋਲ ਪੰਜ ਕੋਤਲ ਘੋੜੇ ਸਨ |ਇਕ ਥੱਕਦਾ ਤਾਂ ਉਹ ਦੂਜੇ 'ਤੇ ਪਲਾਕੀ ਮਾਰ ਕੇ ਜਾ ਬਹਿੰਦਾ |ਡਾ: ਹਰੀ ਰਾਮ ਗੁਪਤਾ ਦੇ ਕਥਨ ਅਨੁਸਾਰ 'ਅਬਦਾਲੀ ਦੀਆਂ ਫੌਜਾਂਸ਼ਸਤਰਾਂਵਿਚ ਤੇ ਯੁੱਧਕਲਾ ਵਿਚ ਬਹੁਤ ਪਰਬੀਨ ਸਨ | ਲੜਾਈ ਦੇ ਹਿਸਾਬ ਨਾਲ ਸਿੱਖਾਂਕੋਲ ਨਾ ਪੂਰੇ ਹਥਿਆਰ ਸਨ ਤੇ ਨਾ ਹੀ ਯੁੱਧਕਲਾ ਦੀ ਸਿੱਖਿਆ, ਜੋ ਡਟਵੀਂ ਲੜਾਈ ਵਿਚ ਕੰਮ ਆਉਾਦੀ ਹੈ ਪਰ ਉਹ ਜੋਸ਼ ਨਾਲ ਜੂਝਦੇ ਸਨ ਤੇ ਗੁਰੂ ਵਾਸਤੇ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਸਨ |' ਇਸ ਘੱਲੂਘਾਰੇ ਵਿਚ 35 ਹਜ਼ਾਰ ਸਿੰਘ, ਸਿੰਘਣੀਆਂ, ਬੱਚੇ ਸ਼ਹੀਦੀ ਪਾ ਗਏ |
ਅਹਿਮਦ ਸ਼ਾਹ ਅਬਦਾਲੀ ਸਮਝਦਾ ਸੀ ਕਿ ਘੱਲੂਘਾਰੇ ਵਿਚ ਸਿੱਖਾਂ ਨੂੰ ਅਜਿਹੀ ਸਜ਼ਾ ਦੇ ਚੱਲਿਆ ਕਿ ਸਿੱਖ ਮੁੜ ਕੇ ਨਹੀਂ ਉੱਠ ਸਕਣਗੇ | ਉਹ ਸੋਚਦਾ ਸੀ ਕਿ ਜਿਵੇਂ ਪਾਣੀਪਤ ਦੀ ਲੜਾਈ ਵਿਚ ਮਰਹੱਟਿਆਂ ਨੂੰ ਹਰਾ ਕੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਅਤੇ ਮਰਹੱਟੇ ਫਿਰ ਉਠ ਨਾ ਸਕੇ, ਇਸੇ ਤਰ੍ਹਾਂ ਸਿੱਖ ਵੀ ਨਹੀਂ ਉੱਠ ਸਕਣਗੇ ਅਤੇ ਮਰਹੱਟਿਆਂ ਦੀ ਤਰ੍ਹਾਂ ਦੱਬ ਜਾਣਗੇ ਪਰ ਸਿੰਘਾਂ ਨੇ ਤਿੰਨ ਮਹੀਨੇ ਬਾਅਦ ਸਰਹਿੰਦ 'ਤੇ ਹਮਲਾ ਕਰਕੇ ਫਤਹਿ ਹਾਸਲ ਕੀਤੀ | ਅਖੀਰ ਜੈਨ ਖਾਨ ਨੇ 50,000 ਰੁਪਏ ਸਿੰਘਾਂ ਨੂੰ ਦੇ ਕੇ ਸਮਝੌਤਾ ਕੀਤਾ| ਸਿੰਘਾਂ ਨੇ ਅਗਸਤ, 1762 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਮੁਰੰਮਤ ਅਤੇ ਸਰੋਵਰ ਦੀ ਸਫਾਈ ਸ਼ੁਰੂ ਕੀਤੀ | ਅਹਿਮਦ ਸ਼ਾਹ ਅਬਦਾਲੀ ਅਕਤੂਬਰ, 1762 ਈ: ਨੂੰ ਲਾਹੌਰ ਪਹੰੁਚਿਆ | ਇਸੇ ਮਹੀਨੇ ਦੀਵਾਲੀ ਦਾ ਤਿਉਹਾਰ ਸੀ | ਉਸ ਨੂੰ ਉਮੀਦ ਸੀ ਕਿ ਸਿੱਖ ਦੀਵਾਲੀ ਦੇ ਸਮੇਂ ਸ੍ਰੀ ਅੰਮਿ੍ਤਸਰ ਇਕੱਠੇ ਹੋਣਗੇ ਅਤੇ ਉਸ ਸਮੇਂ ਸਿੱਖਾਂ'ਤੇ ਹਮਲਾ ਕਰਕੇ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ |
ਸਿੰਘ ਪਹਿਲਾਂ ਹੀ ਤਿਆਰੀ ਵਿਚ ਸਨ ਅਤੇ 17 ਅਕਤੂਬਰ, 1762 ਈ: ਦੀਵਾਲੀ ਵਾਲੇ ਦਿਨ ਅਹਿਮਦ ਸ਼ਾਹ ਅਬਦਾਲੀ ਨੇ ਸਿੰਘਾਂ'ਤੇ ਹਮਲਾ ਕਰ ਦਿੱਤਾ ਪਰ ਸਿੰਘ ਏਨੀ ਬਹਾਦਰੀ ਨਾਲ ਲੜੇ ਕਿ ਅਬਦਾਲੀ ਨੂੰ ਦਿਨੇ ਤਾਰੇ ਦਿਖਾ ਦਿੱਤੇ | ਅਬਦਾਲੀ ਅੰਮਿ੍ਤਸਰ ਤੋਂ ਫੌਜਾਂ ਸਮੇਤ ਲਾਹੌਰ ਭੱਜ ਗਿਆ | ਸਿੰਘਾਂ ਨੇ ਅਹਿਮਦ ਸ਼ਾਹ ਦੀਆਂ ਫੌਜਾਂ ਦਾ ਪਿੱਛਾ ਕੀਤਾ |ਅਹਿਮਦ ਸ਼ਾਹ ਲਾਹੌਰ ਠਹਿਰਿਆ ਨਹੀਂ ਅਤੇ ਅਟਕ ਪਾਰ ਕਰਕੇ ਸਾਹ ਲਿਆ |ਜਦੋਂ ਸਿੰਘ ਕੰਧਾਂ ਤੇ ਦਰਵਾਜ਼ੇ ਤੋੜ ਕੇ ਲਾਹੌਰ ਅੰਦਰ ਵੜੇ, ਉਸ ਸਮੇਂ ਤੱਕ ਸ਼ਿਕਾਰ ਹੱਥੋਂ ਨਿਕਲ ਚੁੱਕਾ ਸੀ |ਦਿੱਲੀ ਦਾ ਜੇਤੂ ਜਰਨੈਲ, ਪਾਣੀਪਤ ਦੇ ਮੈਦਾਨ ਵਿਚ ਮਰਹੱਟਿਆਂਦਾ ਲੱਕ ਤੋੜਨ ਵਾਲਾ ਬਹਾਦਰ, ਸਿੱਖਾਂ ਦਾ ਖਾਤਮਾ ਕਰਨ ਦੀ ਸੋਚਣ ਵਾਲੇ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਸਿੱਖਾਂ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਕੀਤੀ |