ਬੈਂਕ ਦੀਆਂ ਡਾਹਢੀਆਂ ਕਿਸ਼ਤਾਂ ਕੀਤਾ ਜੱਟ ਨੂੰ ਸ਼ੁਦਾਈ
ਦੋ ਬਲਦਾਂ ਦੀ ਮਾਰੀ ਸੀ ਸਾਡੀ ਇਹ੍ਹ ਖੇਤੀਬਾੜੀ ,
ਮਹਿੰਗਾਈ ਨੇ ਗਰੀਬੀ ਵਾਲੀ ਸੂਈ ਅਸਮਾਨ ਤੇ ਚਾੜੀ ,
ਸੋਚਾਂ -ਸੋਚ ਖੂਨ ਵਿੱਚ ਆਵੇ ਹੁਣ ਹਰ ਵੇਲੇ ਉਬਾਲ ,,
ਰੱਬਾ ਮੇਰਿਆ ਤੈਨੂੰ ਮੈਂ ਪੁਛਦਾ ,,
ਦੱਸ ਗਰੀਬ ਬਾਰੇ ਤੇਰਾ ਕੀ ਖਿਆਲ ,,
ਚੱਤੋ ਪਹਿਰ ਹੁੰਦੇ ਅਸੀਂ ਸੀ ਯਾਰੋ ਮਿੱਟੀ ਨਾਲ ਮਿੱਟੀ ,,
ਅਮੀਰ ਲੋਕ ਤੇ A C ਕਾਰ ਵਿੱਚ ਸੁਣਦੇ ਸਤਵਿੰਦਰ ਬਿੱਟੀ
ਅਸੀਂ ਧੁੱਪੇ ਮਰਦੇ ਯਮਲੇ ਜੱਟ ਦੇ ਗੀਤਾਂ ਵਿੱਚ ਬਣਾਉਂਦੇ ਤਾਲ ,
ਰੱਬਾ ਮੇਰਿਆ ਤੈਨੂੰ ਮੈਂ ਪੁੱਛਦਾ ,,
ਦੱਸ ਗਰੀਬ ਬਾਰੇ ਤੇਰਾ ਕੀ ਖਿਆਲ ,,
ਅਸੀਂ ਰੱਖੀ ਫਿਰਦੇ ਹਰ ਵੇਲੇ ਸਿਰ ਤੇ ਕਰਜ਼ੇ ਵਾਲੀ ਪੰਡ ,
ਪੈਸਾ ਨਾ ਧੇਲਾ ਕੀ ਗਵਾਉਣੇ ਵਿਆਹ ਤੇ ਅਸੀਂ ਭੰਡ ,,
ਕੈਸੀ ਚੱਲੀ ਹਨੇਰੀ ਲੈ ਗਈ ਸਭ ਕੁਝ ਆਪਣੇ ਹੀ ਨਾਲ ,,
ਰੱਬਾ ਮੇਰਿਆ ਤੈਨੂੰ ਮੈਂ ਪੁੱਛਦਾ ,,
ਦੱਸ ਗਰੀਬ ਬਾਰੇ ਤੇਰਾ ਕੀ ਖਿਆਲ ,,
ਬੈਂਕ ਦੀਆਂ ਡਾਹਢੀਆਂ ਕਿਸ਼ਤਾਂ ਕੀਤਾ ਜੱਟ ਨੂੰ ਸ਼ੁਦਾਈ ,,,
ਪੋਹ -ਮਾਘ ਦੇ ਪਾਲੇ ਵਿੱਚ ਔਖੀ ਹੀ ਜੁੜਦੀ ਰਜਾਈ ,
ਗੁਆਂਢ ਵਿੱਚ ਬਲਦੇ ਦੀਵੇ ਦੀ ਰੋਸ਼ਨੀ ਦਾ ਮਨ ਆਵੇ ਖਿਆਲ ,
ਰੱਬਾ ਮੇਰਿਆ ਤੈਨੂੰ ਮੈਂ ਪੁੱਛਦਾ ,,
ਦੱਸ ਗਰੀਬ ਬਾਰੇ ਤੇਰਾ ਕੀ ਖਿਆਲ ,,
ਨਹੀਂ ਕੋਈ ਇਥੇ ਲਾਚਾਰ ਆਦਮੀ ਦੀ ਗੱਲ ਸੁਣਦਾ ,,
ਮੌਕਾ ਆਵਣ ਤੇ ਆਪਣਾ ਹੀ ਸਦਾ ਤਾਣਾ ਬੁਣਦਾ,,
ਅੰਤ ਨੂੰ ਮੇਰੇ ਵਰਗਾ ਆਪਣੇ ਆਪ ਵਿੱਚ ਕਰਦਾ ਹੈ ਸਵਾਲ ,,
ਰੱਬਾ ਮੇਰਿਆ ਤੈਨੂੰ ਮੈਂ ਪੁੱਛਦਾ ,,
ਦੱਸ ਗਰੀਬ ਬਾਰੇ ਤੇਰਾ ਕੀ ਖਿਆਲ ,,
ਸੋਚਿਆ ਨਹੀਂ ਕਦੇ ਕਮਾਉਣੀ ਰਕਮ ਸੀ ਅਸੀਂ ਮੋਟੀ ,,
ਰਹੇ ਫ਼ਿਕਰ ਸਾਨੂੰ ਕਿੰਝ ਮਿਲੂ ਦੋ ਵਖਤ ਦੀ ਰੋਟੀ ,,
ਦੁੱਖਾਂ ਦਾ ਕਿੱਸਾ ਓਹੀ ਹਰ ਜਾਵੇ ਖਤਮ ਕਰਨ ਨੂੰ ਆਇਆ ਕਾਲ,
ਰੱਬਾ ਮੇਰਿਆ ਤੈਨੂੰ ਮੈਂ ਪੁੱਛਦਾ ,,
ਦੱਸ ਗਰੀਬ ਬਾਰੇ ਤੇਰਾ ਕੀ ਖਿਆਲ ,,
ਧਾਲੀਵਾਲ ਵੀ ਹੋਇਆ ਗਰੀਬੀ ਦੇ ਸ਼ਿਕਾਰ ਨਾਲ ਬੀਮਾਰ ,
ਕਾਸ਼ ਆਪਣੇ ਸੱਚੇ ਦੁੱਖ ਸੁਣਾਉਂਦਾ ਬਣ ਜਾਊ ਗੀਤਕਾਰ ,
ਦੇਖੋ ਕੋਣ ਬਣੂ ਦੇਸੀ ਜੱਟ ਦੀ ਕਿਸਮਿਤ ਲਈ ਵਫ਼ਾ ਦੀ ਢਾਲ,,
ਰੱਬਾ ਮੇਰਿਆ ਤੈਨੂੰ ਮੈਂ ਪੁੱਛਦਾ ,,
ਦੱਸ ਗਰੀਬ ਬਾਰੇ ਤੇਰਾ ਕੀ ਖਿਆਲ ,,