ਧੁੱਪਾਂ ਸਹਿ ਗੇੜੇ ਉਹਦੇ ਪਿੱਛੇ ਮਾਰੇ ਅੱਜ ਯਾਦ ਆਉ
ਯਾਦ ਆਉਦੇ ਨਜ਼ਾਰੇ ਮਾਣੇ ਜ਼ਿੰਦਗੀ ਚ'' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਅੱਜ ਯਾਦ ਆਉਦੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਸਹਿ ਗੇੜੇ ਬੁੱਲਟ ਤੇ ਉਹਦੇ ਪਿੱਛੇ ਮਾਰੇ ਅੱਜ ਯਾਦ ਆਉਦੇ
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਅੱਜ ਯਾਦ ਆਉਦੇ
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਅੱਜ ਯਾਦ ਆਉਦੇ
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਅੱਜ ਉਹ ਯਾਦ ਆਉਦੇ
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਯਾਰ ਦੇ ਯਾਰ ਲੈਂਦੇ ਸੀ,,ਗੁਰਪ੍ਰੀਤ,, ਦੀ ਸਾਰ ਯਾਦ ਅੱਜ ਉਹ ਬਹੁਤ ਯਾਦ ਆਉਦੇ