ਕੀ ਕਹਾਂ ਮੈਂ ਦੋਸਤਾ
ਕੀ ਕਹਾਂ ਮੈਂ ਦੋਸਤਾ ਕਿ ਤੇਰੇ ਪੰਜਾਬ ਦਾ ਹਾਲ ਕੀ ਹੈ,
ਕੀ ਦੱਸਾ ਕਿ ਅੱਜ ਵੀ ਮੇਰਾ ਖਿਆਲ ਓਹੀ ਹੈ,
ਅੱਜ ਵੀ ਕੁਝ ਨਹੀਂ ਬਦਲਿਆ ਜਿਥੇ ਸੀ ਕੱਲ੍ਹ
ਅੱਜ ਵੀ ਲੋਕਾਂ ਦੀ ਸੋਚ ਓਥੇ ਹੀ ਹੈ,
ਕੱਲ ਵੀ ਧੀ ਸੜਦੀ ਸੀ ਅੱਜ ਵੀ ਸੜਦੀ ਏ,
ਕੱਲ੍ਹ ਵੀ ਕੁੜੀ ਬਲੀ ਚੜ੍ਹਦੀ ਸੀ ਅੱਜ ਵੀ ਚੜ੍ਹਦੀ ਏ,
ਕੱਲ ਵੀ ਪੁੱਤਰ ਆਕੀ ਸਨ ਅੱਜ ਵੀ ਨੇ,
ਮੇਰੇ ਵਰ੍ਗੇ ਜੋ ਬਾਗੀ ਸਨ ਅੱਜ ਵੀ ਨੇ,
ਕਿਓਂ ਕਿ ਮੈਂ ਸੱਚ ਬੋਲ਼ਣ ਤੋਂ ਹਟਣਾ ਨਹੀਂ,
ਤੇਰੇ ਸੱਚ ਪਚਣਾ ਨਹੀਂ ਇਸੇ ਲਈ ਕੁਝ ਨਹੀਂ ਸੁਣਾਉਂਦਾ ਮੈਂ,
ਇਹ ਨਹੀਂ ਕਿ ਮੇਰੇ ਗੀਤ ਮੁੱਕ ਗਏ ਯਾ ਮੈਂ ਮੁੱਕ ਚੱਲਿਆ ਹਾਂ,
ਬੱਸ ਇੱਕ ਤੇਰਾ ਖਿਆਲ ਕਰ ਕੇ ਨਹੀਂ ਗਾਉਂਦਾ ਮੈਂ,
ਹੁਣ ਵੀ ਤੂੰ ਪੁਛਿਆ ਤਾਂ ਇਹ ਗੀਤ ਗਾ ਦਿੱਤਾ,
"ਬਰਾੜ" ਮੈਨੂੰ ਪਤਾ ਹੈ ਕਿ ਫ਼ਿਰ ਤੇਰਾ ਦਿਲ ਦੁਖਾ ਦਿੱਤਾ,
ਹੁਣ ਫ਼ਿਰ ਸ਼ਾਇਦ ਤੇਰਾ ਮਨੋਬਲ ਟੁੱਟ ਜਾਵੇਗਾ,
ਹੁਣ ਫ਼ਿਰ ਸ਼ਾਇਦ ਪੰਜਾਬ ਜਾਣ ਨੂੰ ਤੇਰਾ ਦਿਲ ਨਹੀਂ ਚਾਹੇਗਾ,
ਪਰ ਕੀ ਕਰਾਂ ਇਹ ਸੱਚ ਹੈ ਇੱਕ ਕੌੜਾ ਸੱਚ
ਜੋ ਕਿਸੇ ਜਾਨਲੇਵਾ ਜ਼ਹਿਰ ਦੀ ਤਰਾਂ ਹੈ,
ਜਿਸ ਦਾ ਕੋਈ ਤੋੜ ਨਹੀਂ,
ਚੰਗਾ ਹੀ ਰਹੇਂਗਾ ਜੇ ਦੂਰ ਰਹੇਂ
ਕਿਓਂ ਕਿ ਲੋਕਾਂ ਨੂੰ ਅੱਜ ਕੱਲ੍ਹ ਦੰਮ ਤੇ ਚੰਮ ਚਾਹੀਦਾ ਏ,
ਪਿਆਰ ਦੀ ਤਾਂ ਕਿਸੇ ਨੂੰ ਲੋੜ ਹੀ ਨਹੀਂ,,