ਮੇਰੇ ਸਿਰ ਤੇ ਮੁਹੱਬਤ ਕਰਨ ...
ਮੇਰੇ ਸਿਰ ਤੇ ਮੁਹੱਬਤ ਕਰਨ ਦਾ ਇਲਜ਼ਾਮ ਹੋਣਾ ਸੀ,
ਭਰੀ ਦੁਨੀਆ ਚ ਮੇਰੇ ਇਸ਼ਕ ਨੇ ਬਦਨਾਮ ਹੋਣਾ ਸੀ,
ਮੇਰੇ ਸੀਨੇ ਚ ਤੇਰੀ ਯਾਦ ਦਾ ਵਿਸ਼ਰਾਮ ਹੋਣਾ ਸੀ,
ਜ਼ਮਾਨੇ ਭਰ ਚ ਮੇਰੇ ਨਾਂ ਦਾ ਚਰਚਾ ਆਮ ਹੋਣਾ ਸੀ,
ਅਸੀਂ ਚੰਗੇ ਰਹੇ ਜੋ ਮਰ ਗਏ ਭੁੱਖੇ ਹੀ ਬਾ-ਇਜ਼ਤ,
ਜੇ ਇਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ,
ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਬਾਜ਼ੀ ਪਰ,
ਅਸਾਨੂੰ ਕੀ ਪਤਾ ਸੀ ਇਸ਼੍ਕ ਵਿੱਚ ਨਾਕਾਮ ਹੋਣਾ ਸੀ,
ਤਬੀਅਤ ਦਿਨ-ਬ-ਦਿਨ ਮੇਰੀ ਵਿਗੜਦੀ ਜਾ ਰਹੀ ਹੈ ਪਰ,
ਤੁਸੀਂ ਇੱਕ ਵਾਰ ਮਿਲ ਪੈਂਦੇ ਤਾਂ ਕੁਝ ਆਰਾਮ ਹੋਣਾ ਸੀ,
ਭਰੋਸਾ ਸੀ ਜਿਨ੍ਹਾਂ ਤੀ ਧੋਖਾ ਦੇ ਗਏ ਹੁਣ ਉਹ ਵੀ,
ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ,